ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ੍ਹ ਨੇ ਬਰਕੰਦੀ ਵਿਖੇ ਕੀਤਾ ਇਕੱਠ, ਉੱਡੀਆ ਚੌਣ ਜਾਬਤੇ ਦੀਆ ਧੱਜੀਆ
ਸ਼੍ਰੀ ਮੁਕਤਸਰ ਸਾਹਿਬ, 01 ਫਰਵਰੀ ( ਮਨਪ੍ਰੀਤ ਮੋਨੂੰ ) ਕੁਝ ਦਿਨਾਂ ਬਾਅਦ ਪੰਜਾਬ ਅੰਦਰ ਹੋਣ ਵਾਲੀਆ ਵਿਧਾਨ ਸਭਾ ਦੀਆ ਚੋਣਾਂ ਕਾਰਨ ਚੋਣ ਅਖਾੜ੍ਹਾ ਭਖਿਆ ਹੋਇਆ ਹੈ ਅਤੇ ਹਰ ਪਾਰਟੀ ਦੇ ਉਮੀਦਵਾਰ ਆਪਣੀ ਸਰਕਾਰ ਪੰਜਾਬ ਅੰਦਰ ਬਨਾਉਣ ਲਈ ਪੱਬਾਂ ਭਾਰ ਹੋ ਰਿਹਾ ਹੈ ਅਤੇ ਪੂਰੇ ਜੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵੱਖ-ਵੱਖ ਪਾਰਟੀਆ ਵੱਲੋ ਕੀਤਾ ਜਾ ਰਿਹਾ ਹੈ |
ਭਾਰਤ ਦੇ ਚੋਣ ਕਮਿਸ਼ਨ ਵੱਲੋ ਵੀ ਪੰਜਾਬ ਅੰਦਰ ਚੋਣਾਂ ਕਰਵਾਉਣ ਲਈ ਤਿਆਰੀਆ ਕੀਤੀਆ ਜਾ ਰਹੀ ਹਨ | ਚੋਣ ਕਮਿਸ਼ਨ ਵੱਲੋ ਪਹਿਲ੍ਹਾਂ ਨਾਲੋ ਸਖਤੀ ਵਰਤਣ ਸਬੰਧੀ ਬਿਆਨ ਮੀਡੀਆ ਨੂੰ ਦਿੱਤੇ ਗਏ ਸਨ ਅਤੇ ਇਸੇ ਲੜ੍ਹੀ ਤਹਿਤ ਚੋਣ ਕਮਿਸ਼ਨਰ ਵੱਲੋ ਵੀ ਜਿਲ੍ਹੇ ਵਾਇਜ਼ ਸਖਤੀ ਵੇਖਣ ਨੂੰ ਮਿਲ ਰਹੀ ਹੈ ਪਰ ਫਿਰ ਵੀ ਕੁਝ ਪਾਰਟੀ ਦੇ ਉਮੀਦਵਾਰਾਂ ਵੱਲੋ ਭਾਰਤੀ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਬਿਨ੍ਹਾਂ ਕਿਸੇ ਡਰ ਚੋਣ ਕਮਿਸ਼ਨ ਦੇ ਹੁਕਮਾਂ ਦੀਆਂ ਰੱਜ ਕੇ ਧੱਜੀਆ ਉਡਾਈਆ ਜਾ ਰਹੀਆ ਹਨ | ਭਾਰਤੀ ਚੋਣ ਕਮਿਸ਼ਨ ਵੱਲੋ ਵਿਧਾਨ ਸਭਾ ਦੀਆ ਚੋਣਾਂ ਲੜ੍ਹਣ ਲਈ ਖਰਚਾ ਨਿਰਧਾਰਿਤ ਕੀਤਾ ਜਾਂਦਾ ਹੈ ਅਤੇ ਇਸ ਇਸ ਖਰਚੇ ਨੂੰ ਮਨਟੇਨ ਕਰਨ ਲਈ ਉਮੀਦਵਾਰ ਵੱਲੋ ਰਜਿਸਟਰ ਲਗਾਉਣਾ ਜਰੂਰੀ ਹੁੰਦਾ ਹੈ, ਜਿਸ ‘ਤੇ ਉਮੀਦਵਾਰ ਵੱਲੋ ਕੀਤੇ ਜਾ ਖਰਚੇ ਦਾ ਲੇਖਾ-ਜੋਖਾ ਲਿਖਿਆ ਜਾਂਦਾ ਹੈ |
ਇਸੇ ਤਰ੍ਹਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ Tਕਾਕਾ ਬਰਾੜ੍ਹU ਵੱੱਲੋ ਹਲਕਾ ਸ਼੍ਰੀ ਮੁਕਤਸਰ ਸਾਹਿਬ ਦੇ ਨੇੜ੍ਹਲੇ ਪਿੰਡ ਬਰਕੰਦੀ ਵਿਖੇ ਇੱਕ ਵਿਅਕਤੀ ਦੇ ਘਰ ਇਕੱਠ ਕਰਕੇ ਚੋਣ ਪ੍ਰਚਾਰ ਕੀਤਾ ਗਿਆ ਅਤੇ ਉਮੀਦਵਾਰ ਕਾਕਾ ਬਰਾੜ੍ਹ ਉਮੀਦਵਾਰ ਉਕਤ ਪਿੰਡ ਆਪਣੇ ਸਮਰੱਥਕਾ ਸਮੇਤ ਅਨੇਕਾਂ ਕਾਰਾਂ ਦੇ ਕਾਫਲੇ ਸਮੇਤ ਪਹੁੰਚੇ ਜਦਕਿ ਭਾਰਤੀ ਚੋਣ ਕਮਿਸ਼ਨ ਵੱਲੋ ਉਮੀਦਵਾਰ ਦੇ ਨਾਲ ਦੋ ਕਾਰਾਂ ਨਾਲ ਲੈ ਕੇ ਚੱਲਣ ਦੀ ਹੀ ਮਨਜੂਰੀ ਹੈ ਪਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਾਕਾ ਬਰਾੜ੍ਹ ਵੱਲੋ ਅਜਿਹਾ ਕਰਕੇ ਭਾਰਤੀ ਚੋਣ ਕਮਿਸ਼ਨ ਦੀਆ ਰੱਜ ਕੇ ਧੱਜੀਆ ਉਡਾਈਆ ਗਈਆ, ਇਨ੍ਹਾਂ ਹੀ ਨਹੀ ਚੋਣ ਕਮਿਸ਼ਨ ਵੱਲੋ ਕੁਝ ਵਿਅਕਤੀਆ ਨੂੰ ਨਾਲ ਲੈ ਕੇ ਚੋਣ ਪ੍ਰਚਾਰ ਕਰਨ ਦੀ ਆਗਿਆ ਹੈ ਪਰ ਇਥੇ ਤਾਂ ਅਨੇਕਾਂ ਵਿਅਕਤੀਆ ਦਾ ਇਕੱਠ ਕਰਕੇ ਚੋਣ ਕਮਿਸ਼ਨ ਦੇ ਹੁਕਮਾਂ ਦੀਆ ਧੱਜੀਆ ਉਡਾਈਆ ਗਈਆ | ਉਮੀਦਵਾਰ ਕਾਕਾ ਬਰਾੜ੍ਹ ਵੱਲੋ ਚੋਣ ਕਮਿਸ਼ਨ ਦੇ ਹੁਕਮਾਂ ਦੀਆ ਤਾਂ ਧੱਜੀਆ ਉਡਾਈਆ ਹੀ ਸਨ ਅਤੇ ਨਾਲ ਹੀ ਕਰੋਨਾ ਦੇ ਨਿਯਮਾਂ ਦੀ ਵੀ ਪਾਲਣਾ ਨਹੀ ਕੀਤੀ ਗਈ |
ਪ੍ਰਸ਼ਾਸ਼ਨ ਵੱਲੋ ਛੇ ਫੁੱਟ ਦੀ ਦੂਰੀ ਬਣਾਕੇ ਰਾਖਣ ਦਿਆ ਹਦਾਇਤਾਂ ਕੀਤੀ ਜਾ ਰਹੀਆ ਹਨ ਪਰ ਉਕਤ ਜਗ੍ਹਾ ‘ਤੇ ਤਾਂ ਛੇ ਫੁੱਟ ਦੀ ਦੂਰੀ ਤਾਂ ਕੀ ਬਨਾਉਣੀ ਸੀ | ਇਸ ਸਮਾਗਮ ‘ਚ ਪਹੁੰਚੇ ਕਿਸੇ ਵੀ ਵਿਅਕਤੀ ਦੇ ਮਾਸਕ ਤੱਕ ਨਹੀ ਲੱਗਿਆ ਹੋਇਆ ਸੀ | ਆਮ ਆਦਮੀ ਦੇ ਪਾਰਟੀ ਦੇ ਉਮੀਦਵਾਰ ਵੱਲੋ ਚੋਣ ਕਮਿਸ਼ਨ ਦੇ ਅਤੇ ਕਰੋਨਾ ਨਿਯਮਾਂ ਦੀਆ ਧੱਜੀਆ ਉਡਾਉਦੀਆ ਦੀ ਲਾਇਵ ਕਰਕੇ ਪ੍ਰਸ਼ਾਸ਼ਨ ਨੂੰ ਨੱਕ ਚਿੜ੍ਹਾ ਰਹੇ ਸਨ | ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਚੋਣ ਕਮਿਸ਼ਨਰ ਵੱਲੋ ਕਿਤੇ ਨਾ ਕਿਤੇ ਉਮੀਦਵਾਰਾਂ ਪ੍ਰਤੀ ਢਿੱਲ ਵਰਤੀ ਜਾ ਰਹੀ ਹੈ ਜਿਸ ਕਾਰਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਵੱਲੋ ਪਿਛਲੇ ਕੁਝ ਦਿਨ੍ਹਾਂ ਤੋ ਚੋਣ ਕਮਿਸਨ ਦੇ ਹੁਕਮਾਂ ਦੀਆਂ ਧੱਜੀਆ ਉਡਾਈਆ ਜਾ ਰਹੀਆ ਹਨ | ਜਿਲ੍ਹਾ ਚੋਣ ਕਮਿਸ਼ਨਰ ਨੂੰ ਚਾਹੀਦਾ ਹੈ ਕਿ ਚੋਣ ਕਮਿਸ਼ਨ ਦੇ ਨਿਯਮਾਂ ਦੀਆ ਧੱਜੀਆ ਉਡਾਉਣ ਲਾ ਵੇ ਉਮੀਦਵਾਰਾਂ ਪ੍ਰਤੀ ਆਪਣਾ ਰਵੱਈਆ ਸਖਤ ਕਰੇ ਤਾਂ ਜੋਕਿ ਅੱਗੇ ਤੋ ਕੋਈ ਵੀ ਉਮੀਦਵਾਰ ਚੋਣ ਕਮਿਸ਼ਨ ਦੇ ਹੁਕਮਾਂ ਦੀਆ ਧੱਜੀਆ ਉਡਾਉਣ ਲਾਗੇ ਕਈ ਵਾਰ ਸੋਚੇ |