google.com, pub-8820697765424761, DIRECT, f08c47fec0942fa0
Muktsar News

ਐਲ.ਬੀ.ਸੀ.ਟੀ. ਵੱਲੋਂ ਕਟਾਈ ਸਿਲਾਈ ਸੈਂਟਰ ਦਾ ਮੁਕਾਬਲਾ ਕਰਵਾਇਆ ਜਾਵੇਗਾ : ਢੋਸੀਵਾਲ

ਸ਼੍ਰੀ ਮੁਕਤਸਰ ਸਾਹਿਬ, 01 ਫਰਵਰੀ ( ਮਨਪ੍ਰੀਤ ਮੋਨੂੰ ) -ਐਲ.ਬੀ.ਸੀ.ਟੀ. (ਲਾਰਡ ਬੁੱਧਾ ਚੈਰੀਟੇਬਲ ਟਰੱਸਟ) ਵੱਲੋਂ ਸਥਾਨਕ ਗਾਂਧੀ ਨਗਰ ਸਥਿਤੀ ਗੁਰਦੁਆਰਾ ਸ੍ਰੀ ਸਾਂਝੀਵਾਲ ਸਾਹਿਬ ਵਿਖੇ ਚਲਾਏ ਜਾ ਰਹੇ ਕਟਾਈ ਸਿਲਾਈ ਸੈਂਟਰ ਦੀਆਂ ਸਿੱਖਿਆਰਥਣਾਂ ਦਾ ਮੁਕਾਬਲਾ ਕਰਵਾਇਆ ਜਾਵੇਗਾ | ਮੁਕਾਬਲੇ ਵਿਚ ਸੈਂਟਰ ਸਿੱਖਿਆਰਥਣਾਂ ਭਾਗ ਲੈਣਗੀਆਂ | ਮੁਕਾਬਲੇ ਵਿਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੀਆਂ ਸਿੱਖਿਆਰਥਣਾਂ ਨੂੰ ਟਰੱਸਟ ਵੱਲੋਂ ਨਕਦ ਇਨਾਮ ਦਿੱਤਾ ਜਾਵੇਗਾ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੱਸਟ ਦੇ ਚੇਅਰਮੈਨ ਜਗਦੀਸ਼ ਰਾਏ ਢੋਸੀਵਾਲ ਨੇ ਦੱਸਿਆ ਹੈ ਕਿ ਇਹ ਮੁਕਾਬਲਾ ਇਕ ਘੰਟੇ ਦਾ ਹੋਵੇਗਾ ਅਤੇ ਇਸ ਸਮੇਂ ਸਿੱਖਿਆਰਥਣਾਂ ਵੱਲੋਂ ਕਟਾਈ ਅਤੇ ਸਿਲਾਈ ਪ੍ਰੀਖਿਆ ਲਈ ਜਾਵੇਗੀ | ਮੁਕਾਬਲੇ ਵਿਚ ਕੇਵਲ ਉਕਤ ਸੈਂਟਰ ਦੀਆਂ ਸਿੱਖਿਆਰਥਣਾਂ ਦੀ ਭਾਗ ਲੈ ਸਕਣਗੀਆਂ | ਢੋਸੀਵਾਲ ਨੇ ਇਹ ਵੀ ਦੱਸਿਆ ਹੈ ਕਿ ਮੁਕਾਬਲੇ ਦੀ ਪ੍ਰੀਖਿਆ ਦਾ ਫੈਸਲਾ ਮਾਹਿਰ ਜੱਜਾਂ ਦੀ ਟੀਮ ਵੱਲੋਂ ਕੀਤਾ ਜਾਵੇਗਾ | ਜਿਕਰ ਯੋਗ ਹੈ ਕਿ ਟਰੱਸਟ ਵੱਲੋਂ ਚਲਾਏ ਜਾ ਰਹੇ ਸਿਲਾਈ ਸੈਂਟਰ ਵਿਚ ਪਹਿਲਾਂ ਵੀ ਅਜਿਹੇ ਮੁਕਾਬਲੇ ਕਰਵਾਏ ਜਾਂਦੇ ਹਨ ਤਾਂ ਜੋ ਸਿੱਖਿਆਰਥਣਾਂ ਦੀ ਸਿਖਲਾਈ ਪ੍ਰਾਪਤ ਕਰਨ ਦੀ ਭਾਵਨਾ ਵਧਦੀ ਰਹੇ |

Related Articles

Leave a Reply

Your email address will not be published. Required fields are marked *

Back to top button