google.com, pub-8820697765424761, DIRECT, f08c47fec0942fa0
ElectionMuktsar NewsPoliticalShiromani Akali Dal

ਹਲਕਾ ਸ਼੍ਰੀ ਮੁਕਤਸਰ ਸਾਹਿਬ ‘ਚ ਅਕਾਲੀ ਦਲ ਅਤੇ ਬਸਪਾ ਗੱਠਜੋੜ੍ਹ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

news

ਸ਼੍ਰੀ ਮੁਕਤਸਰ ਸਾਹਿਬ, 01 ਫਰਵਰੀ ( ਮਨਪ੍ਰੀਤ ਮੋਨੂੰ ) – ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਗੱਠਜੋੜ ਦੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਚੌਣ ਪ੍ਰਚਾਰ ਦੌਰਾਨ ਹਲਕੇ ਦੇ ਪਿੰਡਾਂ ਵਿੱਚ ਭ ਰਵਾਂ ਹੁੰਗਾਰਾ ਮਿਲ ਰਿਹਾ ਹੈ |

ਉਹਨਾਂ ਦੇ ਚੌਣ ਪ੍ਰਚਾਰ ਦੌਰਾਨ ਪ੍ਰਚਾਰ ਦਾ ਨਵੇਕਲਾ ਢੰਗ ਦੇਖਣ ਨੂੰ ਮਿਲ ਰਿਹਾ ਹੈ | ਪਿੰਡ ਗੁਲਾਬੇਵਾਲਾ ਵਿਖੇ ਰੋਜ਼ੀ ਬਰਕੰਦੀ ਵੱਲੋਂ ਟੈ੍ਰਕਟਰ ਤੇ ਚੌਣ ਪ੍ਰਚਾਰ ਕੀਤਾ ਗਿਆ | ਰੋਜ਼ੀ ਬਰਕੰਦੀ ਦੇ ਪਿੰਡ ਪਹੁੰਚਣ ਤੇੋ ਪਿੰਡ ਵਾਸੀਆਂ ਨੇ ਟਰੈਕਟਰ ਰੈਲੀ ਰਾਹੀ ਉਹਨਾਂ ਦਾ ਸਵਾਗਤ ਕੀਤਾ | ਇਸ ਉਪਰੰਤ ਉਹਨਾਂ ਨੇ ਟੈਰਟਰ ਚਲਾ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਸ੍ਰੋਮਣੀ ਅਕਾਲੀ ਦਲ ਬਸਪਾ ਗੱਠਜੋੜ ਦੇ ਹੱਕ ਦੇ ਵਿੱਚ ਵੋਟ ਦੇਣ | ਸੋ੍ਰਮਣੀ ਅਕਾਲੀ ਅਤੇ ਬਸਪਾ ਗੱਠਜੋੜ ਨੂੰ ਲੈ ਕੇ ਵਰਕਰਾਂ ਵਿੱਚ ਭ ਾਰੀ ਉਤਸ਼ਾਇਆ ਪਾਇਆ ਜਾ ਰਿਹਾ ਹੈ, ਪਿੰਡ ਗੁਲਾਬੇਵਾਲਾ ਵਿਖੇ ਵੱਖ-ਵੱਖ ਥਾਂਵਾ ਤੇ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਲੱਡੂਆਂ ਨਾਲ ਤੌਲਿਆ ਗਿਆ | ਰੋਜ਼ੀ ਬਕਰੰਦੀ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਪੰਜਾਬ ਨੂੰ ਬਚਾਉਣ ਲਈ ਚੌਣ ਲੜ੍ਹ ਰਿਹਾ ਹੈ,ਜਦਕਿ ਬਾਕੀ ਸਾਰੀ ਸਿਆਸੀ ਪਾਰਟੀਆਂ ਆਪਣਾ ਬਜੂਦ ਬਚਾਉਣ ਲਈ ਚੌਣਾਂ ਲੜ੍ਹ ਰਹੀਆਂ ਹਨ |

ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਹਲਕੇ ਦੇ ਵੋਟਰ ਮੂੰਹ ਨਹੀਂ ਲਾਉਣਗੇ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੇ ਗੋਨਿਆਣਾ, ਕਬਰਵਾਲਾ, ਗੁਲਾਬੇਵਾਲਾ, ਕੋਟਲੀ ਦੇਵਨ ਅਤੇ ਚੜ੍ਹੇਵਾਨ ਆਦਿ ਪਿੰਡਾਂ ਚ ਚੌਣ ਪ੍ਰਚਾਰ ਕਰਦਿਆਂ ਕੀਤਾ | ਇਸ ਦੌਰਾਨ ਪਿੰਡ ਗੋਨਿਆਣਾ, ਕਬਰਵਾਲਾ ਤੋਂ ਕਾਂਗਰਸ ਅਤੇ ਆਪ ਛੱਡ ਕੇ ਆਏ ਪਰਿਵਰਾਂ ਨੇ ਰੋਜ਼ੀ ਬਰਕੰਦੀ ਨੂੰ ਸਮਰਥਣ ਦੇਣ ਦਾ ਐਲਾਨ ਕੀਤਾ | ਇਸ ਮੌਕੇ ਪਿੰਡ ਗੁਲਾਬੇਵਾਲਾ ਵਿਖੇ ਵਰਕਰਾਂ ਵੱਲੋਂ ਟ੍ਰੈਕਟਰ ਰੈਲੀ ਰਾਹੀ ਰੋਜ਼ੀ ਬਰਕੰਦੀ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਹੋਰਨਾਂ ਤੋਂ ਬਾਬਾ ਦਲੀਪ ਸਿੰਘ ਜ਼ਿਲਾ ਪ੍ਰਧਾਨ ਐਸਸੀ ਵਿੰਗ, ਬਲਰਾਜ ਸਿੰਘ ਸਾਬਕਾ ਸਰਪੰਚ ਗੁਲਾਬੇਵਾਲਾ, ਬੱਗਾ ਗਿੱਲ, ਗੋਰਾ ਫੁਲਕਾਰੀ, ਜੀਤ ਸਿੰਘ, ਭਗਵਾਨ ਸਿੰਘ, ਸੁਖਰਾਜ ਬਰਾੜ, ਪ੍ਰੀਤ, ਜਗਮੋਹਨ ਸਿੰਘ, ਗੁਰਆਲਮ, ਸ਼ੀਸ਼ ਗਿੱਲ, ਪਰਮਜੀਤ ਸਿੰਘ ਪੰਮਾਂ, ਨਿਰਮਲ ਸਿੰਘ, ਜਗਮੀਤ ਸਿੰਘ, ਗੁਰਮੀਤ ਸਿੰਘ, ਲਖਬੀਰ ਸਿੰਘ ਮੈਂਬਰ, ਦਲਬਾਰਾ ਧਾਲੀਵਾਲ, ਨੀਟੂ, ਗੁਰਦਿੱਤ ਫੌਜ਼ੀ, ਕੁੱਕੂ ਮੈਂਬਰ, ਮਨਦੀਪ ਬਰਾੜ, ਰਾਜ ਕੌਰ, ਲਾਡੀ ਗੋਨਿਆਣਾ, ਗਿਆਨ ਕਬਰਵਾਲਾ, ਨਿਸ਼ਾਨ ਕਬਰਵਾਲਾ ਆਦਿ ਤੋਂ ਇਲਾਵਾ ਵੱਖ-ਵੱਖ ਪਿੰਡਾਂ ਚ ਵਰਕਰ ਸਹਿਬਾਨ ਹਾਜ਼ਰ ਸਨ |

Related Articles

Leave a Reply

Your email address will not be published. Required fields are marked *

Back to top button