ਖੁਸ਼ਪ੍ਰੀਤ ਕੋਰ ਬਰਕੰਦੀ ਨੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ
ਸ਼੍ਰੀ ਮੁਕਤਸਰ ਸਾਹਿਬ, 01 ਫਰਵਰੀ ( ਮਨਪ੍ਰੀਤ ਮੋਨੂੰ ) – ਵਿਧਾਨ ਸਭਾ ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਚੌਣ ਲੜ੍ਹ ਰਹੇ ਸ੍ਰੋਮਣੀ ਅਕਾਲੀ ਦਲ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਜਿਤਾਉਣ ਲਈ ਹਲਕੇ ਦੇ ਲੋਕ ਪੱਬਾਂ ਭਾਰ ਹਨ |
ਰੋਜ਼ੀ ਬਰਕੰਦੀ ਨੇ ਆਪਣੇ ਸ੍ਰੋਮਣੀ ਅਕਾਲੀ ਦਲ ਸਰਕਾਰ ਦੇ ਕਾਰਜ਼ਕਾਲ ਸਮੇਂ ਹਲਕੇ ਦੇ ਵਿਕਾਸ ਤੋਂ ਇਲਾਵਾ ਜਮੀਨੀ ਪੱਧਰ ਤੇ ਲੋਕਾਂ ਦੇ ਸੁੱਖ ਦੁੱਖ ਵਿੱਚ ਭਾਗੀਦਾਰ ਬਣ ਕੇ ਲੋਕਾਂ ਦੇ ਚਹੇਤੇ ਬਣੇ ਹਨ | ਪੰਜਾਬ ਚ ਕਾਂਗਰਸ ਦੀ ਸਰਕਾਰ ਬਨਣ ਉਪਰੰਤ ਲੋਕ ਦੀਆਂ ਲੰੁਬੜ ਚਾਲਾ ਤੇ ਲਾਰਿਆਂ ਵਿੱਚ ਫੱਸ ਕੇ ਵਿਕਾਸ ਪੱਖੋਂ ਉਲਝ ਕੇ ਰਹਿ ਗਏ ਹਨ, ਜਿਸਦਾ ਉਹਨਾਂ ਨੁੰੂ ਪਛਤਾਵਾ ਹੈ ਅਤੇ ਹਲਕੇ ਦੇ ਲੋਕ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਨੂੰ ਜਿਤਾਉਣ ਦਾ ਮਨ ਬਣਾ ਚੁੱਕੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਖੁਸ਼ਪ੍ਰੀਤ ਕੌਰ ਬਰਕੰਦੀ ਨੇ ਪਤੀ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਦੇ ਹੱਕ ਵਿੱਚ ਵਾਰਡ ਨੰ 2 ਚ ਘਰ-ਘਰ ਚੌਣ ਪ੍ਰਚਾਰ ਕਰਨ ਸਮੇਂ ਕੀਤਾ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਪਾਲ ਸਿੰਘ ਬੇਦੀ ਸਾਬਕਾ ਪ੍ਰਧਾਨ, ਹਰਮੀਤ ਕੌਰ ਐਮਸੀ, ਬਿੰਦਰ ਗੋਨਿਆਣਾ, ਜਗਤਾਰ ਸਿੰਘ ਪੱਪੀ ਥਾਂਦੇਵਾਲਾ,ਨਵਦੀਪ ਕੌਰ ਨੈਵੀ, ਸੰਤੋਸ਼ ਰਾਣੀ, ਭਗਵਾਨ ਸਿੰਘ, ਰਾਜ ਕੁਮਾਰ, ਨਵਨੀਤ ਸਿੰਘ ਨਵੀ, ਹਰਬੀਰ ਸਿੰਘ ਗਿੱਲ ਬਰਕੰਦੀ, ਰਾਣੀ ਬਰਕੰਦੀ, ਰੁਪਿੰਦਰ ਰਿੰਪੀ ਬੱਤਰਾ ਆਦਿ ਹਾਜ਼ਰ ਸਨ |