google.com, pub-8820697765424761, DIRECT, f08c47fec0942fa0
ElectionMuktsar News

ਜਿਲ੍ਹੇ ਵਿਚ ਨਿਰਪੱਖ ਚੋਣਾ ਲਈ ਚੋਣ ਕਮਿਸ਼ਨ ਨੇ 7 ਅਬਜ਼ਰਵਰ ਕੀਤੇ ਨਿਯੁਕਤ

News

ਸ਼੍ਰੀ ਮੁਕਤਸਰ ਸਾਹਿਬ, 01 ਫਰਵਰੀ ( ਮਨਪ੍ਰੀਤ ਮੋਨੂੰ ) – ਚੋਣ ਕਮਿਸ਼ਨ ਦੀਆਂ ਹਦਾਇਤਾਂ ਤੇ ਜਿਲ੍ਹੇ ਵਿੱਚ 7 ਚੋਣ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਸੂਦਨ ਨੇ ਦੱਸਿਆ ਕਿ ਚੋਣ ਅਬਜ਼ਰਵਰ ਜਿਲ੍ਹੇ ਵਿਚ ਨਿਰਪੱਖ ਚੋਣਾ ਕਰਵਾਉਣ ਲਈ ਵਚਨਬੱਧ ਹਨ |

ਉਹਨਾ ਦੱਸਿਆ ਕਿ ਰਾਜਨੀਤਿਕ ਪਾਰਟੀਆਂ ਤੋਂ ਇਲਾਵਾ ਇਹ ਅਬਜ਼ਰਵਰ ਸਿਕਾਇਤਾਂ ਦੇ ਤੁਰੰਤ ਨਿਪਟਾਰੇ ਅਤੇ ਹਰ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਨੂੰ ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੇ ਘੇਰੇ ਵਿਚ ਰੱਖ ਕੇ ਚੋਣ ਕਰਵਾਉਣ ਲਈ ਪਾਬੰਦ ਹੋਣਗੇ | ਉਹਨਾ ਦੱਸਿਆ ਕਿ ਇਹਨਾ ਸਾਰੇ ਹੀ ਚੋਣ ਅਬਜਰਵਰਾਂ ਦੇ ਮੋਬਾਇਲ ਨੰਬਰ ਜਨਤਕ ਤੋਰ ਤੇ ਜਾਰੀ ਕੀਤੇ ਗਏ ਹਨ ਤਾਂ ਜੋ ਜਨਤਾ ਜਾਂ ਰਾਜਨੀਤਿਕ ਪਾਰਟੀ ਦੇ ਨੁਮਾਇੰਦਿਆਂ ਅਤੇ ਉਮੀਦਵਾਰ ਇਨ੍ਹਾ ਨਾਲ ਸਿਧੇ ਤੋਰ ਤੇ ਰਾਬਤਾ ਕਾਇਮ ਕਰ ਸਕਣਗੇ |ਉਹਨਾ ਦੱਸਿਆ ਕਿ ਐਫ.ਆਰ.ਮੀਨਾ (ਆਈ.ਆਰ.ਐਸ) ਬਤੋਰ ਐਕਸਪੈਂਡੀਚਰ ਅਬਜਰਵਰ (ਮੋਬਾਇਲ ਨੰਬਰ 62804-01963) 83 ਲੰਬੀ ਅਤੇ 84 ਗਿੱਦੜਬਾਹਾ ਲਈ ਨਿਯੁਕਤ ਕੀਤੇ ਗਏ ਹਨ | ਵੀ.ਆਰ ਵਿਨੋਦ (ਆਈ.ਏ.ਐਸ) (ਮੋਬਾਇਲ ਨੰਬਰ 70091-86554) 83 ਲੰਬੀ ਲਈ ਜਨਰਲ ਅਬਜਰਵਰ ਤਾਇਨਾਤ ਕੀਤੇ ਗਏ ਹਨ |

ਗਿਆਨੇਸ਼ਵਰ ਤਿ੍ਪਾਠੀ (ਆਈ ਏ ਐਸ) (ਮੋਬਾਇਲ ਨੰਬਰ 98770-53051) 84 ਗਿਦੜਬਾਹਾ ਲਈ ਜਨਰਲ ਅਬਜਰਵਰ ਨਿਯੁਕਤ ਕੀਤੇ ਗਏ ਹਨ | ਜੀ ਟੀ ਪਾਂਡਿਆ (ਆਈ ਏ ਐਸ) (ਮੋਬਾਇਲ ਨੰਬਰ 83605-46884) 85 ਮਲੋਟ ਲਈ ਜਨਰਲ ਅਬਜਰਵਰ ਨਿਯੁਕਤ ਕੀਤੇ ਗਏ ਹਨ ਅਤੇ 86 ਮੁਕਤਸਰ ਲਈ ਐਕਸਪੈਂਡੀਚਰ ਅਬਜਰਵਰ ਨਿਯੁਕਤ ਕੀਤੇ ਗਏ ਹਨ | ਸੀ. ਥਿਆਗਰਾਜਨ(ਮੋਬਾਇਲ ਨੰਬਰ 70096-74709) 85 ਮਲੋਟ ਅਤੇ 86 ਮੁਕਤਸਰ ਲਈ ਐਕਸਪੈਂਡੀਚਰ ਅਬਜਰਵਰ ਨਿਯੁਕਤ ਕੀਤੇ ਗਏ ਹਨ | ਸ੍ਰੀ ਸ਼ਾਤਨੂ (ਆਈ ਏ ਐਸ) (ਮੋਬਾਇਲ ਨੰਬਰ 95607-58000) 86 ਮੁਕਤਸਰ ਲਈ ਜਨਰਲ ਅਬਜਰਵਰ ਨਿਯੁਕਤ ਕੀਤੇ ਗਏ ਹਨ |ਇਸੇ ਤਰ੍ਹਾਂ ਅਮਿਤ ਕੁਮਾਰ (ਆਈ ਪੀ ਐਸ) (ਮੋਬਾਇਲ ਨੰਬਰ 62809-12784) ਨੂੰ ਵਿਧਾਨ ਸਭਾ ਮੁਕਤਸਰ, ਮਲੋਟ, ਗਿਦੜਬਾਹਾ ਅਤੇ ਲੰਬੀ ਲਈ ਪੁਲਿਸ ਅਬਜਰਵਰ ਨਿਯੁਕਤ ਕੀਤੇ ਗਏ ਹਨ |

Related Articles

Leave a Reply

Your email address will not be published. Required fields are marked *

Back to top button