ਹਲਕੇ ਦੇ ਪਿੰਡਾਂ ‘ਚ ਅਕਾਲੀ ਦਲ ਦੇ ਉਮੀਦਵਾਰ ਰੋਜੀ ਬਰਕੰਦੀ ਵੱਲੋ ਕੀਤੀਆ ਜਾ ਰਹੀਆ ਨੁੱਕੜ੍ਹ ਮਿਟਿੰਗਾਂ ਦੋਰਾਨ ਮਿਲ ਰਿਹਾ ਭਰਵਾ ਹੁੰਗਾਰਾ
ਸ਼੍ਰੀ ਮੁਕਤਸਰ ਸਾਹਿਬ, 03 ਫਰਵਰੀ ( ਮਨਪ੍ਰੀਤ ਮੋਨੂੰ ) – ਹਲਕਾ ਸ੍ਰੀ ਮੁਕਤਸਰ ਸਾਹਿਬ ਤੋਂ ਸ੍ਰੋਮਣੀ ਅਕਾਲੀ ਅਤੇ ਬਸਪਾ ਦੇ ਸਾਂਝੇ ਉਮੀਦਵਾਰ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਵੱਖ-ਵੱਖ ਪਿੰਡ ਕੋਟਲੀ ਸੰਘਰ, ਝਬੇਲਵਾਲੀ, ਮਰਾੜਕਲਾਂ ਆਦਿ ਪਿੰਡਾਂ ਵਿੱਚ ਚੌਣ ਮੀਟਿੰਗਾਂ ਕੀਤੀਆਂ ਗਈਆਂ | ਇਸ ਦੌਰਾਨ ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਵੱਲੋਂ ਕਾਂਗਰਸ ਝੂਠ ਬੋਲ ਕੇ ਸੱਤਾ ਵਿੱਚ ਆਈ ਪਰੰਤੂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀ ਾਕੀਤੇ |
ਉਹਨਾਂ ਕਿਹਾ ਕਿ ਸ੍ਰੋਮਣੀ ਅਕਾਲੀ ਦਲ ਦੇ ਕਾਰਜ਼ਕਾਲ ਸਮੇਂ ਕਰਵਾਏ ਵਿਕਾਸ ਕਾਰਜ਼ਾਂਨੂੰ ਲੋਕ ਭੁੱਲੇ ਨਹੀਂ ਹਨ ਅਤੇ ਆਪ ਪਾਰਟੀ ਵੱਲੋਂ ਲੋਕਾਂ ਨੂੰ ਵਿਖਾਏ ਜਾ ਰਹੇ ਝੂਠੇ ਲੋਕ ਜਾਣੂ ਹਨ | ਇਸ ਲਈ ਲੋਕ ਅਕਾਲੀ ਦਲ ਨੂੰ ਪਿਆਰ ਦੇ ਰਹੇ ਹਨ ਅਤੇ 2022 ਵਿੱਚ ਸ੍ਰੋਮਣੀ ਅਕਾਲੀ ਦਲ ਸਰਕਾਰ ਬਨਣੀ ਤੈਅ ਹੈ | ਇਸ ਮੌਕੇ ਹੀਰਾ ਸਿੰਘ ਚੜੇ੍ਹਵਾਨ ਸਾਬਕਾ ਚੇਅਰਮੈਨ ਨੇ ਵੀ ਸੰਬੋਧਨ ਕੀਤਾ | ਇਸ ਦੌਰਾਨ ਪਿੰਡ ਕੋਟਲੀ ਸੰਘਰ ਤੋਂ ਕਾਂਗਰਸ ਪਾਰਟੀ ਛੱਡ ਕੇ ਆਏ ਤਕਰੀਬਨ 20 ਪਰਿਵਾਰਾਂ ਨੇ ਸੋ੍ਰਮਣੀ ਅਕਾਲੀ ਅਤੇ ਬਸਪਾ ਗੱਠਜੋੜ ਨੂੰ ਪੁਰਜੋਰ ਸਮਰੱਥਨ ਦੇਣ ਦਾ ਐਲਾਨ ਕੀਤਾ |
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਸਰਪੰਚ ਹਰਪਾਲ ਸਿੰਘ ਕੋਟਲੀ ਸੰਘਰ, ਦਲਜੀਤ ਸਿੰਘ ਬਰਾੜ, ਕੁਲਵਿੰਦਰ ਸਿੰਘ ਬਰਾੜ, ਜਗਦੇਵ ਸਿੰਘ ਸਾਬਕਾ ਮੈਂਬਰ, ਮਹਿੰਦਰ ਸਿੰਘ ਧਾਲੀਵਾਲ, ਗੁਰਨੈਬ ਸਿੰਘ ਬਰਾੜ, ਬਲਜਿੰਦਰ ਸਿੰਘ ਬਿੰਦੂ ਕੋਟਲੀ ਸੰਘਰ, ਬਲਵੰਤ ਸਿੰਘ ਢਿੱਲੋਂ, ਨਿਰਮਲ ਸਿੰਘ ਢਿੱਲੋਂ, ਬਲੌਰ ਸਿੰਘ ਭੱਟੀ, ਚਰਨਜੀਤ ਸਿੰਘ ਧਾਲੀਵਾਲ, ਬੂਟਾ ਸਿੰਘ, ਕਾਕਾ ਰਾਮ, ਲਹੋਰਾ ਸਿੰਘ ਬਰਾੜ, ਹੈਰੀ ਬਰਾੜ, ਡੀਸੀ ਧਾਲੀਵਾਲ, ਅਮਿ੍ੰਤਪਾਲ ਸਿੰਘ, ਜਗਰੂਪ ਸਿੰਘ, ਮਨਪ੍ਰੀਤ ਸਿੰਘ ਗਿੱਲ, ਬਲਜੀਤ ਸਿੰਘ, ਮੰਦਰ ਸਿੰਘ ਗਿੱਲ, ਭੌਲਾ ਸਿੰਘ ਭੱਟੀ, ਰਿੰਕੂ ਸਿੰਘ, ਸੰਦੀਪ ਸਿੰਘ, ਸੁਖਬੀਰ ਸਿੰਘ ਬੱਬੂ, ਜੱਸਾ ਭਟੀ, ਚਰਨਜੀਤ ਸਿੰਘ, ਪੂਰਨ ਲੰਡੇਰੋਡੇ, ਜਗਵੰਤ ਲੰਬੀਢਾਬ, ਜਗਬੀਰ ਸਿੰਘ ਭੁੱਲਰ ਆਦਿ ਹਾਜ਼ਰ ਸਨ |