google.com, pub-8820697765424761, DIRECT, f08c47fec0942fa0
ElectionMuktsar News

ਜਿਲ੍ਹੇ ਦੀਆਂ ਸਾਰੀਆਂ ਚੋਣ ਗਤੀਵਿਧੀਆਂ ‘ਤੇ ਰੱਖੀ ਜਾਵੇ ਤਿੱਖੀ ਨਜ਼ਰ: ਮੁਕਤਸਰ ਚੋਣ ਅਬਜ਼ਰਵਰ

News

ਸ਼੍ਰੀ ਮੁਕਤਸਰ ਸਾਹਿਬ, 03 ਫਰਵਰੀ ( ਮਨਪ੍ਰੀਤ ਮੋਨੂੰ ) – ਸੱਤ ਜਨਰਲ, ਖਰਚਾ ਅਤੇ ਪੁਲਿਸ ਅਬਜ਼ਰਵਰਾਂ ਨੇ ਬੁੱਧਵਾਰ ਦੇਰ ਸ਼ਾਮ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਚਾਰ ਹਲਕਿਆਂ ਦੇ ਸਾਰੇ ਰਿਟਰਨਿੰਗ ਅਫ਼ਸਰਾਂ, ਨੋਡਲ ਅਫ਼ਸਰਾਂ ਅਤੇ ਪੁਲਿਸ ਅਧਿਕਾਰੀਆਂ ਨਾਲ ਮੈਰਾਥਨ ਮੀਟਿੰਗ ਕੀਤੀ | ਮੀਟਿੰਗ ਦੀ ਸ਼ੁਰੂਆਤ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫ਼ਸਰ ਹਰਪ੍ਰੀਤ ਸੂਦਨ ਵੱਲੋਂ ਪਾਵਰ-ਪੁਆਇੰਟ ਦੀ ਪੇਸ਼ਕਾਰੀ ਨਾਲ ਕੀਤੀ ਗਈ |

ਉਨ੍ਹਾਂ ਮੁਕਤਸਰ, ਗਿੱਦੜਬਾਹਾ, ਲੰਬੀ ਅਤੇ ਮਲੋਟ ਵਿਧਾਨ ਸਭਾ ਹਲਕਿਆਂ ਵਿੱਚ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਵਾਉਣ ਲਈ ਹੁਣ ਤੱਕ ਕੀਤੀਆਂ ਗਤੀਵਿਧੀਆਂ ਅਤੇ ਕੀਤੇ ਗਏ ਉਪਰਾਲਿਆਂ ਨੂੰ ਸਲਾਈਡ ਸ਼ੋਅ ਦੇ ਰੂਪ ਵਿੱਚ ਦਿਖਾਇਆ | ਉਨ੍ਹਾਂ ਨੇ ਅਬਜ਼ਰਵਰਾਂ ਨੂੰ ਪਹਿਲੀ ਵਾਰ ਕੀਤੇ ਗਏ ਕਈ ਉਪਰਾਲਿਆਂ, ਜਿਵੇਂ ਕਿ ਸਰਕਾਰੀ ਵਾਹਨਾ ਵਿਚ ਫਿੱਟ ਕੀਤੇ ਜੀ ਪੀ ਐਸ ਰਾਂਹੀ ਸਾਰੇ ਹਲਕਿਆਂ ਵਿੱਚ ਚੱਲਦੇ ਕੈਮਰੇ, ਜਿਨ੍ਹਾਂ ਨੂੰ ਕੰਟਰੋਲ ਰੂਮ ਵਿੱਚ ਆਨਲਾਈਨ ਦੇਖਿਆ ਜਾ ਸਕਦਾ ਹੈ, ਪੋਲਿੰਗ ਲਈ ਬੁਨਿਆਦੀ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ |

ਚੋਣ ਸਟਾਫ਼ ਅਤੇ ਸਟਰਾਂਗ ਰੂਮਾਂ ਦੀ ਚੌਵੀ ਘੰਟੇ ਵੀਡੀਓ ਕੈਪਚਰਿੰਗ ਯਕੀਨੀ ਬਣਾਈ ਗਈ, ਜਿੱਥੇ ਈਵੀਐਮ ਰੱਖੇ ਜਾਣੇ ਹਨ | ਐਸ.ਐਸ.ਪੀ ਸੰਦੀਪ ਮਲਿਕ ਵੱਲੋਂ ਵੀ ਇਸੇ ਤਰ੍ਹਾਂ ਪੁਲਿਸ ਦੀਆਂ ਯੋਜਨਾਵਾਂ ਅਤੇ ਗਤੀਵਿਧੀਆਂ ਬਾਰੇ ਦਿਖਾਇਆ ਗਿਆ | ਸਲਾਈਡ ਸ਼ੋਅ ਤੋਂ ਬਾਅਦ ਅਬਜ਼ਰਵਰਾਂ ਨੇ ਦੱਸਿਆ ਕਿ ਚੋਣ ਕਮਿਸ਼ਨ ਦਾ ਮੁੱਖ ਮਨੋਰਥ ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਬਰਾਬਰ ਮੰਚ ਪ੍ਰਦਾਨ ਕਰਨਾ ਹੈ ਜਿਸ ਲਈ ਭਾਰਤ ਦੇ ਚੋਣ ਕਮਿਸ਼ਨ ਦੁਆਰਾ ਜਾਰੀ ਹਰੇਕ ਹੁਕਮ ਦੀ ਸਖ਼ਤੀ ਨਾਲ ਪਾਲਣਾ ਲਾਜ਼ਮੀ ਕਰਵਾਈ ਜਾਵੈ |ਚੋਣ ਆਬਜ਼ਰਵਰ ਅਤੇ ਸੀਨੀਅਰ ਆਈ ਏ ਐਸ ਅਧਿਕਾਰੀ ਸ਼ਾਂਤਨੂ ਨੇ ਕਿਹਾ, Tਇਸ ਤੋਂ ਇਲਾਵਾ ਸਾਨੂੰ ਕਿਸੇ ਵੀ ਗੈਰ-ਕਾਨੂੰਨੀ ਗਤੀਵਿਧੀ ਲਈ ਜ਼ੀਰੋ ਟੋਲਰੈਂਸ ਅਪਣਾਉਣੀ ਪਵੇਗੀ ਤਾਂ ਜੋ ਇਸ ਮੁੱਖ ਉਦੇਸ਼ ਦੀ ਪੂਰਤੀ ਹੋ ਸਕੇ | ਉਨ੍ਹਾਂ ਜਿਲ੍ਹਾ ਪ੍ਰਸ਼ਾਸਨ ਦੇ ਸੂਖਮ ਪ੍ਰਬੰਧਾਂ ਅਤੇ ਜਿਲ੍ਹੇ ਅਧੀਨ ਪੈਂਦੇ ਪੋਲਿੰਗ ਬੂਥਾਂ ‘ਤੇ ਬੁਨਿਆਦੀ ਸਹੂਲਤਾਂ ਸਬੰਧੀ ਉਪਲੱਬਧ ਸਾਰੀ ਸਮੱਗਰੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਾਜਾਇਜ਼ ਸ਼ਰਾਬ, ਬੇਹਿਸਾਬ ਨਕਦੀ ਦੇ ਲੈਣ ਦੇਣ’ਤੇ ਖਾਸ ਧਿਆਨ ਦਿੱਤਾ ਜਾਵੇ ਅਤੇ ਸਾਰੇ ਉਮੀਦਵਾਰਾਂ ਅਤੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਚੋਣ ਕਮਿਸ਼ਨ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ |

ਉਨ੍ਹਾ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਗੱਲ ਬਾਤ ਕਰਦਿੰਆਂ ਕਿਹਾ ਕਿ ਜਿਲ੍ਹੇ ਦੇ ਹਰੇਕ ਹਲਕੇ ਚ ਪੁਲਿਸ ਵੱਲੋਂ ਸਰਾਰਤੀ ਅਨਸਰਾਂ ਉਪਰ ਨਜ਼ਰ ਰੱਖੀ ਜਾਵੇ ਤਾਂ ਜੋ ਕਿਸੇ ਵੀ ਲੜਾਈ ਝਗੜੇ ਨੂੰ ਰੋਕਿਆ ਜਾ ਸਕੇ | ਅਬਜ਼ਰਵਰਾਂ ਨੇ ਚਾਰੇ ਹਲਕਿਆਂ ਵਿੱਚ ਚੋਣ ਪ੍ਰਕਿਰਿਆ ਨਾਲ ਜੁੜੇ ਹਰ ਛੋਟੇ-ਵੱਡੇ ਕੰਮ ਦਾ ਨੋਟਿਸ ਲਿਆ | ਉਨ੍ਹਾਂ ਡਿਪਟੀ ਕਮਿਸ਼ਨਰ ਨੂੰ ਵੀ ਹਦਾਇਤ ਕੀਤੀ ਕਿ ਉਹ ਵੋਟਾਂ ਵਾਲੇ ਦਿਨ ਵੋਟਾਂ ਪੈਣ ਤੋਂ ਬਾਅਦ ਈ.ਵੀ.ਐਮਜ਼ ਲੈ ਕੇ ਜਾਣ ਵਾਲੇ ਵਾਹਨਾਂ ਨੂੰ ਰੋਕਣ ਤੇ ਸਖ਼ਤ ਕਾਰਵਾਈ ਕਰਨ ਦੇ ਹੁਕਮ ਜਾਰੀ ਕਰਨ | ਹੋਰ ਅਬਜ਼ਰਵਰ ਜਿਵੇਂ ਕਿ ਐਫ.ਆਰ ਮੀਨਾ ਆਈ ਆਰ ਐਸ (ਗਿੱਦੜਬਾਹਾ ਅਤੇ ਲੰਬੀ ਲਈ ਖਰਚਾ ਨਿਗਰਾਨ-62804-01963), ਵੀ.ਆਰ. ਵਿਨੋਦ ਆਈ ਏ ਐਸ (ਲੰਬੀ ਲਈ ਜਨਰਲ ਆਬਜ਼ਰਵਰ-70091-86554), ਗਿਆਨੇਸ਼ਵਰ ਤਿ੍ਪਾਠੀ ਆਈ ਏ ਐਸ (ਗਿੱਦੜਬਾਹਾ ਲਈ ਜਨਰਲ ਆਬਜ਼ਰਵਰ-98770-53051) , ਜੀ.ਟੀ. ਪਾਂਡਿਆ ਆਈ ਏ ਐਸ (ਮੁਕਤਸਰ ਲਈ ਖਰਚਾ ਨਿਗਰਾਨ ਅਤੇ ਮਲੋਟ ਲਈ ਜਨਰਲ ਅਬਜ਼ਰਵਰ-83605-46884), ਸੀ ਥਿਆਗਰਾਜਨ ਆਈ ਆਰ ਐਸ, (ਮਲੋਟ ਅਤੇ ਮੁਕਤਸਰ ਲਈ ਖਰਚਾ ਅਬਜਰਵਰ-7009674709), ਸ੍ਰੀ ਸ਼ਾਂਤਨੂ ਆਈ ਏ ਐਸ (ਮੁਕਤਸਰ ਲਈ ਜਨਰਲ ਆਬਜ਼ਰਵਰ-70091-57263), ਇਸੇ ਤਰ੍ਹਾਂ ਅਮਿਤ ਕੁਮਾਰ ਆਈ ਪੀ ਐਸ (ਮਲੋਟ, ਗਿੱਦੜਬਾਹਾ, ਲੰਬੀ ਅਤੇ ਮੁਕਤਸਰ ਲਈ ਪੁਲਿਸ ਅਬਜ਼ਰਵਰ-62809-12784) ਨਿਯੁਕਤ ਕੀਤੇ ਗਏ ਹਨ |

Related Articles

Leave a Reply

Your email address will not be published. Required fields are marked *

Back to top button