google.com, pub-8820697765424761, DIRECT, f08c47fec0942fa0
Muktsar News

ਪ੍ਰਕਾਸ਼ਿਤ ਹੋਈ ਖਬਰ ਦਾ ਅਸਰ, ਮੈਡੀਕਲ ਹੋਣ ਤੋਂ ਬਾਅਦ ਹੋਇਆ ਧਰਾਵਾਂ ‘ਚ ਵਾਧਾ

ਮਾਮਲਾ ਨਾਬਾਲਗ ਲੜਕੀ ਨੂੰ ਦੋ ਬੱਚਿਆ ਦੇ ਬਾਪ ਵੱਲੋ ਵਰਗਲਾਉਣ ਅਤੇ ਪੁਲਿਸ ਵੱਲੋ ਤਕਰੀਬਨ 19 ਦਿਨ ਬਾਅਦ ਬਰਾਮਦ ਕਰਨ ਦਾ

news

ਸ਼੍ਰੀ ਮੁਕਤਸਰ ਸਾਹਿਬ, 24 ਫਰਵਰੀ ( ਮਨਪ੍ਰੀਤ ਮੋਨੂੰ ) ਲੋਕਤੰਤਰ ਦਾ ਚੋਥਾ ਥੰਮ ਮੰਨਿਆ ਜਾਂਦਾ ਹੈ ਮੀਡੀਆ ਅਤੇ ਜਦ ਕਿਸੇ ਵੀ ਸਰਕਾਰ ਦੇ ਅਧਿਕਾਰੀ ਜਾ ਕਿਸੇ ਹੋਰ ਵਿਅਕਤੀ ਵੱਲੋ ਧੱਕੇਸ਼ਾਹੀ ਕੀਤੀ ਜਾਂਦੀ ਹੈ ਤਾਂ ਪੀੜਤ ਵਿਅਕਤੀ ਨੂੰ ਇਨਸਾਫ ਦੀ ਉਮੀਦ ਸਿਰਫ ਮੀਡੀਆ ਤੋ ਹੀ ਹੁੰਦੀ ਹੈ | ਮਾਮਲਾ ਇੰਝ ਸੀ ਕਿ ਪਿਛਲੇ ਸਾਲ ਦਸੰਬਰ ਦੇ ਅਖੀਰ ਸ਼ਹਿਰ ਦੇ ਨੇੜਲੇ ਪਿੰਡ ਦੀ ਇੱਕ ਨਾਬਾਲਗ ਲੜਕੀ ਆਪਣੇ ਪਰਿਵਾਰ ਨਾਲ ਸ਼ਹਿਰ ‘ਚ ਮੇਲਾ ਦੇਖਣ ਆਈ ਸੀ ਅਤੇ ਕੁਝ ਸਮੇਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਪਤਾ ਲੱਗਿਆ ਕਿ ਲੜਕੀ ਗਾਇਬ ਸੀ |

ਨਾਬਾਲਗ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਕਾਫੀ ਭਾਲ ਕੀਤੀ ਪਰ ਪਤਾ ਨਾ ਚੱਲ ਸਕਣ ਕਾਰਨ ਨੇੜੇ ਪੈਦੀ ਬੱਸ ਸਟੈਡ ਚੋਕੀ ‘ਚ ਇਤਲਾਹ ਦਿੱਤੀ | ਬੱਸ ਸਟੈਡ ਚੋਕੀ ਇੰਚਾਰਜ਼ ਮੇਜ਼ਰ ਸਿੰਘ ਵੱਲੋ ਇਸ ਸਬੰਧੀ ਕਾਰਵਾਈ ਕਰਨ ‘ਚ ਦੇਰੀ ਕੀਤੀ ਜਾ ਰਹੀ ਅਤੇ ਸ਼ਹਿਰ ਦੇ ਮੋਹਤਬਰ ਵਿਅਕਤੀਆ ਦੇ ਦਬਾਅ ਕਾਰਨ ਬੱਸ ਸਟੈਂਡ ਚੋਕੀ ਇੰਚਾਰਜ਼ ਵੱਲੋਂ ਤਕਰੀਬਨ 19 ਦਿਨਾਂ ਬਾਅਦ ਨਾਬਾਲਗ ਲੜਕੀ ਨੂੰ ਬਰਾਮਦ ਹਰਪਾਲ ਸਿੰਘ ਨਾਮਕ ਵਿਅਕਤੀ ਨਾਲ ਕੀਤਾ ਗਿਆ ਸੀ | ਤਦ ਵੀ ਬੱਸ ਸਟੈਂਡ ਚੋਕੀ ਇੰਚਾਰਜ ਮੇਜਰ ਸਿੰਘ ਅਤੇ ਤਫਤੀਸ਼ੀ ਅਫਸਰ ਵੱਲੋ ਵਿਰੋਧੀ ਧਿਰ ਨੂੰ ਬਚਾਉਣ ਦੀ ਕੋਸ਼ਿਸ਼ ਕਰਦਿਆ ਨਾਬਾਲਾਗ ਲੜਕੀ ਨੂੰ ਮੈਡੀਕਲ ਨਾ ਕਰਵਾਉਣ ਸਬੰਧੀ ਉਕਤ ਲੜਕੀ ਮੁਤਾਬਕ ਦਬਾਅ ਪਾਇਆ ਗਿਆ ਸੀ |

ਉਕਤ ਪੁਲਿਸ ਮੁਲਾਜ਼ਮਾਂ ਵੱਲੋਂ ਕਾਨੂੰਨ ਦੀ ਧਾਰਾ 363 ਅਤੇ 366 ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਸੀ | ਨਾਬਾਲਗ ਲੜਕੀ ਦੇ ਪਿਤਾ ਵੱਲੋ ਸਾਡੇ ਪੱਤਰਕਾਰ ਤੱਕ ਪਹੁੰਚ ਕੀਤੀ ਤਾਂ ਸਾਡੇ ਪੱਤਰਕਾਰ ਵੱਲੋਂ ਨਾਬਾਲਗ ਲੜਕੀ ਅਤੇ ਪਿਤਾ ਦੇ ਬਿਆਨ ਵੀਡਿਓ ਬਿਆਨ ਰਿਕਾਰਡ ਕਰਕੇ ਖਬਰ ਪ੍ਰਕਾਸ਼ਿਤ ਕੀਤੀ ਗਈ ਸੀ | ਉਸ ਸਮੇਂ ਉਕਤ ਲੜਕੀ ਨੂੂੰ ਬਰਾਮਦ ਕਰਕੇ ਲੜਕੀ ਦਾ ਮੈਡੀਕਲ ਕਰਵਾਉਣ ਤੋ ਅਨਾਕਾਨੀ ਕਰਦਿਆ ਦੀ ਵੀਡਿਓ ਰਿਕਾਰਡਿੰਗ ਚੋਕੀ ਇੰਚਾਰਜ਼ ਮੇਜਰ ਸਿੰਘ ਦੀ ਕੀਤੀ ਗਈ ਸੀ | ਖਬਰ ਪ੍ਰਕਾਸ਼ਿਤ ਹੋਣ ਤੋ ਬਾਅਦ ਪੁਲਿਸ ਤੁਰੰਤ ਹਰਕਤ ‘ਚ ਆਈ ਅਤੇ ਨਾਬਾਲਗ ਲੜਕੀ ਦਾ ਮੈਡੀਕਲ ਕਰਵਾ ਕੇ ਧਾਰਾ 376 ਦਾ ਵਾਧਾ ਕੀਤਾ ਗਿਆ |

ਲੜਕੀ ਦੇ ਪਿਤਾ ਨੇ ਧੰਨਵਾਦ ਕਰਦਿਆ ਕਿਹਾ ਕਿ ਜੇਕਰ ਉਕਤ ਅਖਬਾਰ ‘ਚ ਖਬਰ ਪ੍ਰਕਾਸ਼ਿਤ ਨਾ ਹੁੰਦੀ ਤਾਂ ਮੈਨੂੰ ਇਨਸਾਫ ਨਹੀ ਮਿਲ ਸਕਣਾ ਸੀ ਅਤੇ ਕਿਹਾ ਕਿ ਬੱਸ ਸਟੈਡ ਚੋਕੀ ਇੰਚਾਰਜ ਮੇਜਰ ਸਿੰਘ ਅਤੇ ਹੋਰ ਪੁਲਿਸ ਮੁਲਾਜ਼ਮ ਜੋ ਵਿਰੋਧੀ ਧਿਰ ਨੂੰ ਬਚਾਉਣਾ ਚਹਾਉਦੇ ਸਨ, ਉਕਤ ਦੇ ਖਿਲਾਫ ਵੀ ਬਣਦੀ ਸਖਤ ਕਰਵਾਈ ਚਾਹੀਦੀ ਹੈ ਅਤੇ ਉਨਾਂ ਚੋਣ ਕਮਿਸ਼ਨਰ ਨੂੰ ਮੰਗ ਕੀਤੀ ਹੈ ਕਿ ਉਕਤ ਪੁਲਿਸ ਮੁਲਾਜ਼ਮਾਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋਕਿ ਹੋਰ ਗਰੀਬ ਵਿਅਕਤੀ ਪ੍ਰੈਸ਼ਾਨ ਨਾ ਹੋ ਸਕੇ | ਧਾਰਾ 376 ਦਾ ਵਾਧਾ ਕਰਨ ਸਬੰਧੀ ਜਾਣਕਾਰੀ ਐਸ.ਐਚ.ਓ ਥਾਣਾ ਸਿਟੀ ਸ਼੍ਰੀ ਮੁਕਤਸਰ ਸਾਹਿਬ ਕਰਮਜੀਤ ਸਿੰਘ ਨੇ ਦਿੱਤੀ |

Related Articles

Leave a Reply

Your email address will not be published. Required fields are marked *

Back to top button