google.com, pub-8820697765424761, DIRECT, f08c47fec0942fa0
Crime NewsMuktsar News

ਰੈਡ ਕਰਾਸ ਸੋਸਾਇਟੀ ਸ਼੍ਰੀ ਮੁਕਤਸਰ ਸਾਹਿਬ ਨੇ ਮਿਲੀ-ਭੁਗਤ ਕਰਕੇ ਕਰੌੜ੍ਹਾਂ ਦੀ ਜਗ੍ਹਾ ਬਿਨਾਂ ਬੋਲੀ ਕਰਵਾਏ ਵੇਚੀ ਸਿਰਫ 50 ਲੱਖ ‘ਚ

13 ਲੱਖ 32 ਹਜ਼ਾਰ ਦੇ ਕਰੀਬ ਦੀ ਰਜਿਸਟਰੀ ਕਰਵਾ ਬਾਕੀ ਰਕਮ ਦਾਨ ਦੇ ਰੂਪ 'ਚ ਵਸੂਲੀ

news

ਸ਼੍ਰੀ ਮੁਕਤਸਰ ਸਾਹਿਬ, 25 ਫਰਵਰੀ ( ਮਨਪ੍ਰੀਤ ਮੋਨੂੰ ) – ਪਿਛਲੇ ਲੰੰਮੇ ਸਮੇਂ ਤੋਂ ਅਨੇਕਾਂ ਸਰਕਾਰ ਸੱਤਾ ‘ਚ ਆਈਆ ਅਤੇ ਹਰੇਕ ਨੇ ਪੰਜਾਬ ਅੰਦਰੋ ਭਿ੍ਸ਼ਟਾਚਾਰ ਖਤਮ ਕਰਨ ਦੇ ਵਾਅਦੇ ਕੀਤੇ ਪਰ ਕੋਈ ਵੀ ਸਰਕਾਰ ਪੰਜਾਬ ਅੰਦਰੋ ਭਿ੍ਸ਼ਟਾਚਾਰ ਨੂੰ ਖਤਮ ਕਰਨ ‘ਚ ਅਸਫਲ ਰਹੀ ਹੈ ਜਿਸ ਕਾਰਨ ਪੰਜਾਬ ਅੰਦਰ ਭਿ੍ਸ਼ਟਾਚਾਰ ਆਪਣੇ ਪੈਰ ਪੂਰੀ ਤਰਾਂ ਪਸਾਰ ਚੁੱਕਾ ਹੈ | ਸਮੇਂ-ਸਮੇਂ ‘ਤੇ ਵਿਜੀਲੈਂਸ ਵਿਭਾਗ ਵੱਲੋਂ ਭਿ੍ਸ਼ਟਾਚਾਰ ਵਿਰੁੱਧ ਸੈਮੀਨਾਰ ਲਗਾਏ ਜਾਂਦੇ ਹਨ |

ਦੇਖਣ ‘ਚ ਇੰਝ ਪ੍ਰਤੀਤ ਹੋ ਰਿਹਾ ਕਿ ਉਕਤ ਵਿਭਾਗ ਵੱਲੋ ਲਗਾਏ ਜਾ ਰਹੇ ਸੈਮੀਨਾਰ ਲਗਾ ਕੇ ਸਿਰਫ ਇੱਕ ਖਾਨਾਪੂਰਤੀ ਕੀਤੀ ਜਾ ਰਹੀ ਹੈ ਕਿਉਕਿ ਵਿਜੀਲੈਂਸ ਵਿਭਾਗ ਦਾ ਦਫਤਰ ਸ਼੍ਰੀ ਮੁਕਤਸਰ ਸਾਹਿਬ ‘ਚ ਹੋਣ ਦੇ ਬਾਵਜੂਦ ਵੀ ਕਿਸੇ ਵੀ ਵਿਭਾਗ ਦੇ ਚੇਹਰੇ ਉਕਤ ਦਫਤਰ ਦਾ ਖੌਫ ਨਜ਼ਰ ਨਹੀ ਆਉਦਾ | ਜਿਸ ਕਾਰਨ ਸ਼੍ਰੀ ਮੁਕਤਸਰ ਸਾਹਿਬ ‘ਚ ਭਿ੍ਸ਼ਟਾਚਾਰ ਆਪਣੇ ਪੈਰ ਪੂਰੀ ਤਰਾਂ ਪਸਾਰ ਚੁੱਕਾ ਹੈ | ਸ਼ਹਿਰ ‘ਚ ਚੱਲ ਰਹੇ ਭਿ੍ਸ਼ਟਾਚਾਰ ਸਬੰਧੀ ਵਿਜੀਲੈਂਸ ਵਿਭਾਗ ਦੀ ਨਜ਼ਰ ਨਹੀ ਪਈ ਜਾ ਫਿਰ ਆਪਣਾ ਹਿੱਸਾ-ਪੱਤੀ ਪਹੁੰਚਦਾ ਹੋਣ ਕਾਰਨ ਅਣ-ਦੇਖਿਆ ਕੀਤਾ ਜਾ ਰਿਹਾ ਹੈ |

ਮਾਮਲਾ ਇੰਝ ਸੀ ਕਿ ਰੈਡ ਕਰਾਸ ਸੁਸਾਇਟੀ ਜਿਲਾ ਸ਼੍ਰੀ ਮੁਕਤਸਰ ਸਾਹਿਬ ਵੱਲੋਂ ਆਪਣੀ ਮਾਲਕੀ ਦੀ ਸ਼ਹਿਰ ਦੇ ਮਲੋਟ ਰੋਡ ‘ਤੇ ਸਥਿਤ ਤਕਰੀਬਨ 12 ਮਰਲੇ ਕੀਮਤੀ ਜਗਾ ਬਿਨਾ ਬੋਲੀ ਲਗਾਏ ਸਿਰਫ 50 ਲੱਖ ਰੁਪਏ ਵਿੱਚ ਦੀਪਕ ਮੰਗਲਾ ਨਾਮਕ ਵਿਅਕਤੀ ਨਾਲ ਮਿਲੀ-ਭੁਗਤ ਕਰਕੇ ਵੇਚ ਦਿੱਤੀ ਗਈ | ਜਦ ਇਸ ਸਬੰਧੀ ਭਣਕ ਸਾਡੇ ਪੱਤਰਕਾਰ ਨੂੰ ਲੱਗੀ ਤਾਂ ਉਨਾਂ ਵੱਲੋ ਰੈਡ ਕਰਾਸ ਸੋਸਾਇਟੀ ਦੇ ਦਫਤਰ ‘ਚ ਪਹੁੰਚ ਕੇ ਜਾਣਕਾਰੀ ਹਾਸਿਲ ਕੀਤੀ ਤਾਂ ਪਤਾ ਚੱਲਿਆ ਕਿ ਰੈਡ ਕਰਾਸ ਸੋਸਾਇਟੀ ਦੇ ਸੈਕਟਰੀ ਗੋਪਾਲ ਸਿੰਘ ਦੇ ਅਨੁਸਾਰ ਉਕਤ ਸੋਸਾਇਟੀ ਦੀ ਤਕਰੀਬਨ 12 ਮਰਲੇ ਜਗਾ ਕਮੇਟੀ ਦੇ ਹੁਕਮਾਂ ਅਨੁਸਾਰ ਦੀਪਕ ਮੰਗਲੇ ਨਾਮਕ ਵਿਅਕਤੀ ਨੂੰ ਬਿਨਾਂ ਬੋਲੀ ਲਗਾਏ 50 ਲੱਖ ਰੁਪਏ ਦੀ ਵੇਚ ਦਿੱਤੀ ਹੈ |

ਜਦ ਉਕਤ ਸੋਸਾਇਟੀ ਵੱਲੋ ਕਰਵਾਈ ਗਈ ਰਜਿਸਟਰੀ ਸਬੰਧੀ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਕੁਲੈਕਟਰ ਰੇਟ ਦੇ ਮੁਤਾਬਕ ਰਜਿਸਟਰੀ ਕਰਵਾਈ ਗਈ ਹੈ | ਦੱਸਣਯੋਗ ਹੈ ਕਿ ਕੁਲੈਕਟਰ ਰੇਟ ਸਿਰਫ 1 ਲੱਖ 11 ਹਜ਼ਾਰ ਰੁਪਏ ਹੈ ਅਤੇ 12 ਮਰਲਿਆ ਦੇ 13 ਲੱਖ 32 ਹਜ਼ਾਰ ਦੇ ਕਰੀਬ ਬਣਦੇ ਹਨ | ਰੈਡ ਕਰਾਸ ਸੈਕਟਰੀ ਦੇ ਮੁਤਾਬਕ ਕੁਲੈਕਟਰ ਰੇਟ ‘ਤੇ ਰਜਿਸਟਰੀ ਕਰਵਾਕੇ ਬਾਕੀ ਦੀ ਰਕਮ ਦਾਨ ਦੇ ਰੂਪ ‘ਚ ਵਸੂਲ ਕੀਤੀ ਗਈ ਹੈ | ਰੈਡ ਕਰਾਸ ਸੋਸਾਇਟੀ ਸ਼੍ਰੀ ਮੁਕਤਸਰ ਸਾਹਿਬ ਵੱਲੋ ਪਹਿਲਾਂ ਤਾਂ ਬਿਨਾਂ ਬੋਲੀ ਲਗਾਏ ਕੀਮਤੀ ਜਗਾ ਸਿਰਫ 50 ਲੱਖ ‘ਚ ਵੇਚ ਦਿੱਤੀ ਗਈ ਅਤੇ ਬਾਅਦ ‘ਚ ਖ੍ਰੀਦਦਾਰ ਨੂੰ ਫਾਇਦਾ ਪਹੁੰਚਾਉਦੇ ਹੋਏ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਮੋਟਾ ਚੂਨਾ ਲਗਾਇਆ ਗਿਆ ਹੈ |

ਜਦ ਇਸ ਸਬੰਧੀ ਖ੍ਰੀਦਦਾਰ ਦੀਪਕ ਮੰਗਲਾ ਨਾਲ ਗੱਲਬਾਤ ਕੀਤੀ ਤਾਂ ਉਨਾਂ ਸਾਡੇ ਪੱਤਰਕਾਰ ਨੂੰ ਗੁੰਮਰਾਹ ਕਰਦਿਆ ਕਿਹਾ ਕਿ ਉਕਤ ਜਗਾ ਬੋਲੀ ਲਗਾ ਕੇ ਖ੍ਰੀਦੀ ਗਈ ਹੈ ਅਤੇ ਜਦ ਰਜਿਸਟਰੀ ਸਬੰਧੀ ਗੱਲਬਾਤ ਕੀਤੀ ਤਾਂ ਉਨਾਂ ਕਿਹਾ ਕਿ ਰਜਿਸਟਰੀ ਹਮੇਸ਼ਾ ਕਲੈਕਟਰ ਰੇਟ ਦੇ ਮੁਤਾਬਕ ਹੀ ਹੁੰਦੀ ਹੈ ਜਦ ਕਿ ਉਕਤ ਵਿਅਕਤੀ ਵੱਲੋ ਉਕਤ ਜਗਾ 50 ਲੱਖ ਰੁਪਏ ‘ਚ ਖ੍ਰੀਦੀ ਗਈ ਹੈ | ਬਾਅਦ ‘ਚ ਦੀਪਕ ਮੰਗਲੇ ਨੇ ਮਿਲ ਕੇ ਮਸਲਾ ਸੁਲਝਾਉਣ ਦਾ ਹਵਾਲਾ ਦਿੱਤੀ ਅਤੇ ਮਿਲਣ ਤੋਂ ਬਾਅਦ ਠੇਕੇਦਾਰ ਮੰਗਲਾ ਵੱਲੋ ਕਿਹਾ ਗਿਆ ਕਿ ਤੁਸੀ ਸਬੂਤ ਦਿਉ ਕਿ ਮੈਂ ਜਗ੍ਹਾ 50 ਲੱਖ ਦੀ ਖ੍ਰੀਦੀ ਹੈ ਜਦਕਿ ਰੈਡ ਕਰਾਸ ਦੇ ਸੈਕਟਰੀ ਗੋਪਾਲ ਸਿੰਘ ਅਤੇ ਹੋਰਨਾਂ ਵੱਲੋ ਕਿਹਾ ਜਾ ਰਿਹਾ ਹੈ ਕਿ ਉਕਤ ਵਿਅਕਤੀ ਵੱਲੋ 50 ਲੱਖ ਰੁਪਏ ਦੀ ਖ੍ਰੀਦ ਕੀਤੀ ਹੈ ਅਤੇ 13 ਲੱਖ 32 ਹਜ਼ਾਰ ਦੇ ਕਰੀਬ ਰਜਿਸਟਰੀ ਕਰਵਾ ਕੇ ਬਾਕੀ ਦੀ ਰੁਪਏ ਫੰਡ ਦੇ ਰੂਪ ‘ਚ ਵਸੂਲੇ ਹਨ |

ਰੈਡ ਕਰਾਸ ਸੋਸਾਇਟੀ ਦੇ ਨੁੰਮਾਇਦਿਆ ਨੇ ਦੀਪਕ ਮੰਗਲੇ ਨਾਲ ਮਿਲੀ-ਭੁਗਤ ਕਰਕੇ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਮੋਟਾ ਚੂਨਾ ਲਗਾਇਆ ਹੈ | ਰੈਡ ਕਰਾਸ ਸੈਕਟਰੀ ਦਾ ਬਿਆਨ ਸੁਣ ਉਸ ਵਕਤ ਹੈਰਾਨਗੀ ਹੋਈ ਜਦ ਉਨ੍ਹਾਂ ਕਿਹਾ ਉਕਤ ਵੇਚੀ ਗਈ ਜਗ੍ਹਾ ‘ਤੇ ਕਿਸੇ ਹੋਰ ਵਿਅਕਤੀ ਨੇ ਨਜ਼ਾਇਜ ਕਬਜ਼ਾ ਕੀਤਾ ਹੋਇਆ ਸੀ, ਜਿਸ ਕਾਰਨ ਇਹ ਜਗ੍ਹਾ ਵੇਚਣੀ ਪਈ ਅਤੇ ਜਦ ਸਾਡੇ ਪੱਤਰਕਾਰ ਵੱਲੋ ਕਿਹਾ ਗਿਆ ਕਿ ਜੇਕਰ ਕੋਈ ਵਿਅਕਤੀ ਰੈਡ ਕਰਾਸ ਸੋਸਾਇਟੀ ‘ਤੇ ਹੀ ਕਬਜ਼ਾ ਕਰ ਲਵੇਗਾ ਤਾਂ ਕਿ ਰੈਡ ਕਰਾਸ ਸੋਸਾਇਟੀ ਵੀ ਵੇਚ ਦਿੱਤੀ ਜਾਵੇਗੀ ਤਾਂ ਉਹ ਕੋਈ ਜਵਾਬ ਨਹੀ ਦੇ ਸਕੇ | ਪ੍ਰਸ਼ਾਸ਼ਨ ਨੂੰ ਚਾਹੀਦਾ ਹੈ ਕਿ ਦੀਪਕ ਮੰਗਲੇ ਨੂੰ ਕਰਵਾਈ ਗਈ ਰਜਿਸਟਰੀ ਨੂੰ ਰੱਦ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ ਤਾਂ ਜੋਕਿ ਉਕਤ ਜਗਾ ਨੂੰ ਕਰੌੜਾ ਰੁਪਏ ‘ਚ ਬੋਲੀ ਲਗਾ ਕੇ ਵੇਚਿਆ ਜਾ ਸਕੇ |

Related Articles

Leave a Reply

Your email address will not be published. Required fields are marked *

Back to top button