ਤਿੰਨ ਦਿਨਾਂ ਪਲਸ ਪੋਲਿੳ ਮੁੰਹਿਮ ਦਾ ਆਗਾਜ 27 ਫਰਵਰੀ ਤੋ
ਸ਼੍ਰੀ ਮੁਕਤਸਰ ਸਾਹਿਬ, 25 ਫਰਵਰੀ ( ਮਨਪ੍ਰੀਤ ਮੋਨੂੰ ) – ਸਿਵਲ ਸਰਜਨ ਡਾ ਰੰਜੂ ਸਿੰਗਲਾਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਅਤੇ ਸੀਨੀਅਰ ਮੈਡੀਕਲ ਅਫਸਰ ਦੋਦਾ ਡਾ ਦੀਪਕ ਰਾਏ ਦੀ ਅਗਵਾਈ ਵਿੱਚ 27 ਫਰਵਰੀ ਤੋ ਤਿੰਨਾ ਪਲਸ ਪੋਲਿੳ ਮੁੰਹਿਮ ਦਾ ਆਗਾਜ ਕੀਤਾ ਜਾਣਾ ਹੈ ਇਸ ਸੰਬੰਧੀ ਅੱਜ ਸਮੂਹ ਸੁਪਰਵਾਈਜਰ ਕਰਮਚਾਰੀਆਂ ਨਾਂਲ ਮੀਟਿੰਗ ਕੀਤੀ ਗਈ |
ਮੀਟਿੰਗ ਦੌਰਾਨ ਬਲਾਕ ਦੋਦਾ ਅਧੀਨ ਪੈਦੇ ਸਾਰੇ ਪਿੰਡਾ ਵਿੱਚ ਲਗਾਈਆ ਗਈਆ ਵੱਖ ਵੱਖ ਟੀਮਾਂ ਦੀ ਜਾਣਕਾਰੀ ਅਤੇ ਸੁਪਰਵੀਜਨ ਸੰਬੰਧੀ ਨਿਰਦੇਸ਼ ਦਿੱਤੇ ਗਏ | ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਦੀਪਕ ਰਾਏ ਅਤੇ ਨੌਡਲ ਅਫਸਰ ਡਾ ਰੌਬਿਨ ਨੇ ਦੱਸਿਆ ਕਿ ਮੁੰਹਿਮ ਦੇ ਪਹਿਲੇ ਦਿਨ ਬੂਥ ਲਗਾ ਕੇ ਬੂੰਦਾ ਪਿਲਾਈਆ ਜਾਣਗੀਆ ਅਤੇ ਬਾਕੀ ਦੋ ਦਿਨਾ ਚ ਟੀਮਾਂ ਘਰ ਘਰ ਜਾ ਕੇ ਬੱਚਿਆਂ ਨੂੰ ਦਵਾਈ ਪਿਲਾਉਣਗੀਆਂ |
ਡਾ ਦੀਪਕ ਰਾਏ ਐਸ ਐਮ ੳ ਨੇ ਦੱਸਿਆਂ ਕਿ ਭਾਰਤ ਨੂੰ 2014 ਵਿੱਚ ਪੋਲਿੳ ਮੁਕਤ ਸਰਟੀਫਿਕੇਟ ਮਿਲ ਚੁੱਕਾ ਹੈ | ਪਿਛਲੇ ਤਰਕਰੀਬਨ 8 ਸਾਲ ਤੋ ਕੌਈ ਵੀ ਪੋਲਿੳ ਦਾ ਕੇਸ ਸਾਰੇ ਮੁਲਕ ਵਿੱਚ ਸਾਹਮਣੇ ਨਹੀ ਆਇਆ | ਇਸ ਮੌਕੇ ਸਮੂਹ ਸੁਪਰਵਾਈਜਰ ਨੂੰ ਪੂਰੀ ਤਨਦੇਹੀ ਨਾਂਲ ਆਪਣੀ ਡਿਊਟੀ ਕਰਨ ਦੀ ਹਦਾਿਾੲਤ ਕੀਤੀ ਗਈ ਅਤੇ ਕਿਸੇ ਵੀ ਪ੍ਰਕਾਰ ਦੀ ਲਾਪਰਵਾਹੀ ਨਾਂ ਵਰਤਨ ਲਈ ਕਿਹਾ ਗਿਆ |