EducationMuktsar News
ਸਰਕਾਰੀ ਸਕੂਲ ਦੋਦਾ ‘ਚ ਅੰਗਰੇਜ਼ੀ ਤੇ ਸਮਾਜਿਕ ਵਿਗਿਆਨ ਮੇਲਾ ਕਰਵਾਇਆ
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਦਾ ਬਲਾਕ ਗਿੱਦੜਬਾਹਾ-2 ਵਿਖੇ ਅੰਗਰੇਜ਼ੀ, ਸਮਾਜਿਕ ਤੇ ਵਿਗਿਆਨ ਅਧਿਆਪਕਾਂ ਦੀ ਅਗਵਾਈ ‘ਚ ਅੰਗਰੇਜ਼ੀ ਤੇ ਸਮਾਜਿਕ ਵਿਗਿਆਨ ਮੇਲਾ ਕਰਵਾਇਆ ਗਿਆ ਜਿਸ ਵਿੱਚ ਸਾਰੇ ਵਿਦਿਆਰਥੀਆਂ ਨੇ ਵਧ ਚੜ੍ਹ ਕੇ ਭਾਗ ਲਿਆ।
ਇਸ ਮੌਕੇ ਵਿਭਾਗ ਵੱਲੋਂ ਡੀਐਮ ਨਵਜੀਤ ਸਿੰਘ ਅਤੇ ਬੀਐਮ ਰੁਪਿੰਦਰ ਸਿੰਘ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਇਸ ਮੇਲੇ ਦੌਰਾਨ ਵਿਦਿਆਰਥੀਆਂ ਵੱਲੋਂ ਵੱਖ ਵੱਖ ਕਿਰਿਆਵਾਂ ਕੀਤੀਆਂ ਗਈਆਂ। ਇਸ ਮੌਕੇ ਸਕੂਲ ਇੰਚਾਰਜ਼ ਨਛੱਤਰ ਸਿੰਘ ਪੰਜਾਬੀ ਲੈਕਚਰਾਰ ਵੱਲੋਂ ਬੱਚਿਆਂ ਨੂੰ ਵੱਖ ਵੱਖ ਗਤੀਵਿਧੀਆਂ ‘ਚ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ ਅਤੇ ਇਨਾਂ੍ਹ ਨਾਲ ਮੈਡਮ ਕਿਰਨ ਭਟੇਜਾ ਮੈਥ ਲੈਕਚਰਾਰ ਅਤੇ ਜਸਪਾਲ ਸਿੰਘ ਅੰਗਰੇਜ਼ੀ ਲੈਕਚਰਾਰ ਵੀ ਸ਼ਾਮਲ ਸਨ।