ਯੂਕਰੇਨ ਤੋਂ ਪਰਤੇ ਅਕਸ਼ਿਤ ਗੋਇਲ ਨੇ ਸੁਣਾਇਆ ਦਰਦ
ਯੂਕਰੇਨ ਦੇ ਖਾਰਕੀਵ ਤੋਂ ਪਰਤੇ ਅਕਸ਼ਿਤ ਗੋਇਲ ਨੇ ਕਿਹਾ ਕਿ ਯੁੂਕੇ੍ਨ ਤੇ ਰੂਸ ਦੀ ਜੰਗ ਦੇ ਵਿੱਚ ਯੂਕਰੇਨ ‘ਚ ਬਿਤਾਏ ਛੇ ਦਿਨ ਉਹ ਜਿੰਦਗੀ ਭਰ ਨਹੀਂ ਭੁੱਲ ਸਕੇਗਾ। ਜ਼ਿੰਦਗੀ ਨੂੰ ਦਾਅ ‘ਤੇ ਲਗਾ ਕੇ ਹੀ ਖਾਰਕੀਵ ਵਿੱਚੋਂ ਨਿਕਲ ਕੇ ਆਇਆ ਹਾਂ। ਜੰਗ ਲੱਗਣ ਦੇ ਦਿਨ 24 ਫਰਵਰੀ ਨੂੰ ਹੀ ਉਹ ਆਪਣੀ ਬਿਲਡਿੰਗ ਦੇ ਬੇਸਮੈਂਟ ‘ਚ ਚਲਾ ਗਿਆ ਸੀ।
ਜਦਕਿ ਜੰਗ ਤੋਂ ਪਹਿਲਾਂ ਕਿਸੇ ਨੂੰ ਨਹੀਂ ਪਤਾ ਸੀ ਕਿ ਬਿਲਡਿੰਗ ਦੇ ਥੱਲੇ ਬੇਸਮੈਂਟ ਵੀ ਬਣੀ ਹੋਈ ਹੈ। ਯੂਕੇ੍ਨ ‘ਚ ਸਾਰੀਆਂ ਬਿਲਡਿੰਗਾਂ ਦੇ ਥੱਲੇ ਇਹ ਬੈਸਮੈਂਟ ਹੈ। ਇਹ ਸਾਰੀਆਂ ਬੇਸਮੈਂਟਾਂ ਪਹਿਲਾਂ ਬੰਦ ਸਨ ਜੋ ਕਰੀਬ 30-40 ਸਾਲਾਂ ਬਾਅਦ ਖੋਲੀਆਂ ਗਈਆਂ ਦੱਸੀਆਂ ਜਾ ਰਹੀਆਂ ਹਨ। 28 ਫਰਵਰੀ ਦੀ ਰਾਤ ਤੱਕ ਉਹ ਬੇਸਮੈਂਟ ‘ਚ ਰਿਹਾ ਪਰ ਮੁਸ਼ਕਲਾਂ ਨਾਲ ਇਹ ਦਿਨ ਲੰਘੇ। ਸੀਮਤ ਖਾਣਾ ਸੀ ਅਤੇ ਪਖਾਨੇ ਦੀ ਕੋਈ ਸਹੂਲਤ ਨਹੀਂ ਸੀ। ਇਸਦੇ ਬਾਅਦ ਧਮਾਕਿਆਂ ਦੀਆਂ ਗੂੰਜਾਂ ‘ਚੋਂ 1 ਮਾਰਚ ਨੂੰ ਸਵੇਰੇ ਕਿਸੇ ਤਰਾਂ੍ਹ ਉਹ 15 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਰੇਲਵੇ ਸਟੇਸ਼ਨ ਪੁੱਜੇ ਪਰ ਸਟੇਸ਼ਨ ‘ਤੇ ਪਹੁੰਚਣ ਤੋਂ ਬਾਅਦ ਬੜੀ ਜੱਦੋ ਜਹਿਦ ਕਰਨੀ ਪਈ। ਯੂਕੇ੍ਨ ਦੇ ਲੋਕ ਉਨਾਂ੍ਹ ਨੂੰ ਰੇਲ ਤੇ ਚੜ੍ਹਨ ਨਹੀਂ ਦੇ ਰਹੇ ਸਨ।
ਉਹ ਕਿਸੇ ਤਰਾਂ੍ਹ ਧੱਕਾਮੁੱਕੀ ਕਰਦਿਆਂ ਚੜ੍ਹੇ। 23 ਘੰਟੇ ਲਗਾਤਾਰ ਖੜ੍ਹੇ ਰਹਿਣ ਦੇ ਬਾਅਦ 2 ਮਾਰਚ ਦੀ ਸਵੇਰੇ ਲਵੀਵ ਪੁੱਜੇ ਜਿੱਥੋਂ ਟੈਕਸੀ ਰਾਹੀਂ ਪੋਲੈਂਡ ਦੇ ਬਾਰਡਰ ‘ਤੇ ਪੁੱਜੇ ਪਰ ਸੱਤ ਘੰਟੇ ਬਾਰਡਰ ਤੇ ਖੜ੍ਹੇ ਰਹਿਣ ਦੇ ਬਾਅਦ ਉਸਨੂੰ ਪੋਲੈਂਡ ‘ਚ ਦਾਖਲ ਹੋਣ ਦਿੱਤਾ ਗਿਆ, ਜਿਸਦੇ ਬਾਅਦ ਉੱਥੇ ਮੌਜੂਦ ਵਲੰਟੀਅਰ ਉਨਾਂ੍ਹ ਨੂੰ ਇਕ ਹੋਟਲ ‘ਚ ਲੈ ਕੇ ਗਏ ਜਿੱਥੇ ਉਨਾਂ੍ਹ ਦੇ ਰਹਿਣ ਸਹਿਣ ਤੇ ਖਾਣੇ ਦਾ ਪ੍ਰਬੰਧ ਹੋਇਆ ਸੀ। 3 ਮਾਰਚ ਦੀ ਰਾਤ ਨੂੰ ਜਹਾਜ ਮਿਲਿਆ ਅਤੇ 4 ਮਾਰਚ ਨੂੰ ਸਵੇਰੇ ਉਹ ਦਿੱਲੀ ਪੁੱਜੇ।