ਕੁਝ ਸਮਾਂ ਪਹਿਲ੍ਹਾਂ ਉਕਤ ਸਮਾਜਸੇਵੀ ਲੜ੍ਹਕੀ ਨਾਲ ਅਸ਼ਲੀਲ ਫੋਟੋਆ ਹੋਇਆ ਸਨ ਵਾਇਰਲ, ਮੀਡੀਆ ਸਾਹਮਣੇ ਆਈ ਪੀੜ੍ਹਤ ਲੜ੍ਹਕੀ
ਸ਼੍ਰੀ ਮੁਕਤਸਰ ਸਾਹਿਬ, 06 ਮਾਰਚ ( ਮਨਪ੍ਰੀਤ ਮੋਨੂੰ ) ਪਹਿਲ੍ਹਾਂ ਤਾਂ ਟੀਵੀ ‘ਤੇ ਹੀ ਦੇਖਿਆ ਜਾਂਦਾ ਸੀ ਸਮਾਜਸੇਵੀ ਸੰਸਥਾ ਦੇ ਨਾਮ ‘ਤੇ ਲੜ੍ਹਕੀਆ ਦਾ ਸਰੀਰਕ ਸੋਸ਼ਣ ਹੁੰਦਾ ਅਤੇ ਸਮਾਜਸੇਵੀਆ ਦੇ ਨਾਮ ‘ਤੇ ਕਲੰਕ ਲਗਾਉਣ ਵਾਲੇ ਕੁਝ ਘਟੀਆ ਲੋਕ ਆਪਣੇ ਸੀਨੀਅਰ ਦੇ ਸਾਹਮਣੇ ਲੜ੍ਹਕੀਆ ਨੂੰ ਪੇਸ਼ ਕਰਦੇ ਸਨ ਕਿ ਉਨ੍ਹਾਂ ਦੇ ਸਰਕਾਰੇ-ਦਰਬਾਰੇ ਕੰਮ ਹੁੰਦੇ ਰਹਿਣ ਅਤੇ ਅੱਜ-ਕੱਲ ਦੇ ਸਮੇਂ ਅਖੋਤੀ ਸਮਾਜਸੇਵੀ ਹਰ ਸ਼ਹਿਰ ਦੇ ਹਰ ਗਲੀ ਮੁਹੱਲੇ ‘ਚ ਮਿਲ ਜਾਣਗੇ, ਜਿਹੜ੍ਹੇ ਸਾਮਜਸੇਵਾ ਦੇ ਨਾਮ ਲੜ੍ਹਕੀਆ ਦਾ ਸਰੀਰਕ ਸੋਸ਼ਣ ਕਰਦੇ ਹਨ |
ਕਈ ਲੜ੍ਹਕੀਆ ਤਾਂ ਆਪਣੀ ਬਦਨਾਮੀ ਦੇ ਡਰੋਂ ਚੁੱਪ-ਚਾਪ ਸ਼ਿਕਾਰ ਹੁੰਦੀਆ ਰਹਿੰਦੀਆ ਕਿਉਕਿ ਅਜਿਹੇ ਲੋਕਾਂ ਵੱਲੋ ਕਿਸੇ ਤਰੀਕੇ ਨਾਲ ਉਕਤ ਲੜ੍ਹਕੀ ਦੀਆਂ ਅਸ਼ਲੀਲ ਫੋਟੋਆ ਖਿੱਚ ਲਈਆ ਜਾਂਦੀਆ ਹਨ ਅਤੇ ਬਾਅਦ ‘ਚ ਬਲੈਕਮੇਲ ਕੀਤਾ ਜਾਂਦਾ ਹੈ | ਕੁਝ ਲੜ੍ਹਕੀਆ ਤਾਂ ਇਸ ਕਾਰਨ ਕਰਕੇ ਵੀ ਚੁੱਪ ਕਰ ਜਾਂਦੀਆ ਹਨ ਤਾਂ ਕਿ ਉਕਤ ਲੜ੍ਹਕੀਆ ਨੂੰ ਵਹਿਮ ਹੁੰਦਾ ਹੈ ਕਿ ਉਕਤ ਅਖੋਤੀ ਸਮਾਜਸੇਵੀ ਦਾ ਰਾਬਤਾ ਚੰਗੇ ਅਧਿਕਾਰੀਆ ਨਾਲ ਹੋਣ ਕਰਕੇ ਕੋਈ ਕਾਰਵਾਈ ਨਹੀ ਹੁੰਦੀ ਪਰ ਉਕਤ ਲੜ੍ਹਕੀਆ ਅਜਿਹਾ ਕਰਕੇ ਬਹੁਤ ਗਲਤ ਕਰਦੀਆ ਹਨ ਅਤੇ ਪੀੜ੍ਹਤ ਲੜ੍ਹਕੀਆ ਹਰ ਰੋਜ ਦੀ ਸ਼ਿਕਾਰ ਹੁੰਦੀਆਂ ਰਹਿੰਦੀਆ ਹਨ | ਅਜਿਹਾ ਹੀ ਇੱਕ ਮਾਮਲਾ ਸ਼ਹਿਰ ਸ਼੍ਰੀ ਮੁਕਤਸਰ ਸਾਹਿਬ ‘ਚ ਸਾਹਮਣੇ ਆਇਆ ਹੈ, ਜੋ ਕਿ ਇੱਕ ਅਖੋਤੀ ਸਮਾਜਸੇਵੀ ਦਾ ਸ਼ਿਕਾਰ ਹੋਈ ਹੈ | ਮਾਮਲਾ ਇੰਝ ਸੀ ਕਿ ਸ਼ਹਿਰ ਦੀ ਸੰਸਥਾ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਦੀਆਂ ਅਸ਼ਲੀਲ ਫੋਟੋਆ ਵਾਇਰਲ ਹੋਈਆ ਸਨ ਪਰ ਪੁਖਤਾ ਸਬੂਤਾਂ ਦੀ ਘਾਟ ਹੋਣ ਕਾਰਨ ਖਬਰ ਪ੍ਰਕਾਸ਼ਿਤ ਨਹੀ ਕੀਤੀ ਗਈ |
ਬੀਤੇ ਦਿਨੀਂ ਸੂਨਮ (ਬਦਲਿਆ ਨਾਮ) ਵਾਸੀ ਸ਼੍ਰੀ ਮੁਕਤਸਰ ਸਾਹਿਬ ਨੇ ਸਾਡੇ ਪੱਤਰਕਾਰ ਨੂੰ ਘੋਸ਼ਣਾਂ ਪੱਤਰ ਦਿੰਦਿਆ ਆਪਣੀ ਹੱਡਬੀਤੀ ਸੁਣਾਉਦੇ ਹੋਏ ਉਕਤ ਵਿਅਕਤੀ ‘ਤੇ ਦੋਸ਼ ਲਗਾਉਦਿਆਂ ਕਿਹਾ ਕਿ ਮੈਂ ਸ਼ਹਿਰ ਦੇ ਇੱਕ ਨਿੱਜੀ ਸਕੂਲ ‘ਚ ਬੱਚਿਆ ਨੂੰ ਪੜ੍ਹਾਉਦੀ ਸੀ ਅਤੇ ਕਰੋਨਾ ਕਾਲ ਦੋਰਾਨ ਮੇਰੀ ਨੋਕਰੀ ਖੁਸ ਗਈ ਅਤੇ ਇਸ ਦੋਰਾਨ ਮੁਕਤਸਰ ਵਿਕਾਸ ਮਿਸ਼ਨ ਦੇ ਪ੍ਰਧਾਨ ਜਗਦੀਸ਼ ਰਾਏ ਢੋਸੀਵਾਲ ਨੇ ਮੇਰੇ ਨਾਲ ਸੰਪਰਕ ਕੀਤਾ ਅਤੇ ਆਪਣੀ ਸੰਸਥਾ ‘ਚ ਸ਼ਾਮਲ ਹੋਣ ਦੀ ਪੇਸ਼ਕਸ਼ ਕੀਤੀ | ਉਨ੍ਹਾਂ ਕਿਹਾ ਕਿ ਸਕੂਲ ਜਿੰਨੀ ਸੈਲਰੀ ਤੁਹਾਨੂੰ ਮਿਲੇਗੀ ਅਤੇ ਮੈਂ ਵੀ ਸਮਾਜਸੇਵਾ ਕਰਨ ਦੀ ਇੱਛੁਕ ਸੀ | ਇਸ ਦੋਰਾਨ ਉਕਤ ਨੇ ਮੈਨੂੰ ਆਪਣੀ ਸੰਸਥਾ ‘ਚ ਬਤੋਰ ਪੈ੍ਰਸ ਸਕੱਤਰ ਸ਼ਾਮਿਲ ਕਰ ਲਿਆ |
ਇਸ ਤਰ੍ਹਾਂ ਉਕਤ ਅਖੋਤੀ ਸਮਾਜਸੇਵੀ ਹਰ ਰੋਜ ਦੀ ਤਰ੍ਹਾਂ ਸਾਡੇ ਘਰ ਆਉਣ ਲੱਗਾ ਅਤੇ ਹਰ ਰੋਜ ਕਈ-ਕਈ ਵਾਰ ਮੈਨੂੰ ਫੋਨ ਕਰਦਾ ਅਤੇ ਕਈ ਵਾਰ ਮੈਨੂੰ ਅੱਧੀ ਰਾਤ ਤੱਕ ਵੀਡਿਓ ਕਾਲਾਂ ਕਰਦਾ ਰਹਿੰਦਾ ਸੀ | ਉਨ੍ਹਾਂ ਕਿਹਾ ਕਿ ਮੈਂ ਉਕਤ ਅਖੋਤੀ ਸਮਾਜਸੇਵੀ ਦੇ ਰੋਜ-ਰੋਜ ਦੇ ਟਾਰਚਰ ਤੋਂ ਪ੍ਰੇਸ਼ਾਨ ਹੋ ਚੱਕੀ ਸੀ ਪਰ ਜੇ ਮੈਂ ਕਿਸੇ ਗੱਲ ਤੋ ਮਨ੍ਹਾਂ ਕਰਦੀ ਤਾਂ ਮੈਨੂੰ ਨੋਕਰੀ ਤੋ ਹਟਾ ਦੇਣ ਦੀਆ ਧਮਕੀਆ ਦਿੰਦਾ ਰਹਿੰਦਾ ਸੀ | ਮੈਨੂੰ ਉਸ ਵਕਤ ਨੋਕਰੀ ਦੀ ਬਹੁਤ ਜਰੂਰਤ ਸੀ, ਜਿਸ ਕਰਨ ਕਈ ਵਾਰ ਉਕਤ ਦੀ ਗੱਲ ਮੰਨੀ | ਇਸ ਦੋਰਾਨ ਉਕਤ ਅਖੋਤੀ ਸਮਾਜਸੇਵੀ ਦਾ ਸਾਡੇ ਘਰ ਆਉਣਾ-ਜਾਣਾ ਬਹੁਤ ਵਧ ਗਿਆ ਅਤੇ ਸਾਡੇ ਪਰਿਵਾਰਕ ਮੈਂਬਰਾਂ ਦੇ ਫੋਨ ਤੱਕ ਦੇਖਦਾ ਰਹਿੰਦਾ ਸੀ |
ਇੱਕ ਦਿਨ ਅਖੋਤੀ ਸਮਾਜਸੇਵੀ ਨੇ ਮੈਨੂੰ ਵੀਡਿਓ ਕਾਲ ਰਾਤ ਨੂੰ ਕੀਤੀ ਅਤੇ ਮੇਰੇ ਨਾਲ ਅਸ਼ਲੀਲ ਗੱਲਾਂ ਕਰਨ ਲੱਗਾ ਅਤੇ ਮੇਰੇ ਸਾਹਮਣੇ ਨਗਨ ਹੋ ਗਿਆ ਅਤੇ ਮੈਨੂੰ ਵੀ ਅਜਿਹਾ ਕਰਨ ਲਈ ਕਿਹਾ ਨਾ ਕਰਨ ਦੀ ਸੂਰਤ ‘ਚ ਨੋਕਰੀ ਤੋ ਹਟਾ ਦੇਣ ਦੀ ਧਮਕੀ ਦਿੱਤੀ ਪਰ ਮੈਂ ਮਜਬੂਰ ਸੀ ਅਤੇ ਮੈਨੂੰ ਅਖੋਤੀ ਸਮਾਜਸੇਵੀ ਦੇ ਸਾਹਮਣੇ ਝੁਕਣਾ ਪਿਆ ਅਤੇ ਮੈਂ ਹਰ ਗੱਲ ਮੰਨੀ | ਮੈਨੂੰ ਇਹ ਨਹੀ ਸੀ ਪਤਾ ਕਿ ਉਕਤ ਮੇਰੇ ਨਾਲ ਕੀਤੀ ਅਸ਼ਲੀਲ ਕਾਲ ਦੀ ਰਿਕਾਰਡਿੰਗ ਕਰ ਰਿਹਾ ਸੀ | ਬਾਅਦ ‘ਚ ਮੈਂ ਜਗਦੀਸ਼ ਰਾਏ ਢੋਸੀਵਾਲ ਬਾਰੇ ਪਤਾ ਕੀਤਾ ਤਾ ਪਤਾ ਲੱਗਿਆ ਕਿ ਉਕਤ ਵਿਅਕਤੀ ਤਾਂ ਪਹਿਲ੍ਹਾਂ ਵੀ ਕਈਆ ਨਾਲ ਅਜਿਹਾ ਕਰ ਚੁੱਕਾ ਹੈ ਅਤੇ ਬਾਅਦ ‘ਚ ਮੈਂ ਜਵਾਬ ਦੇ ਦਿੱਤਾ |ਉਸ ਤੋਂ ਬਾਅਦ ‘ਚ ਅਸ਼ਲੀਲ ਫੋਟੋਆ ਵਾਇਰਲ ਕਰਨ ਦੀ ਧਮਕੀ ਦੇ ਕੇ ਮੇਰੇ ਨਾਲ ਸਰੀਰਕ ਸਬੰਧ ਬਨਾਉਣ ਲਈ ਦਬਾਅ ਪਾਉਣ ਲੱਗਾ ਅਤੇ ਅਖੀਰ ਮੈਂ ਹੀ ਨੋਕਰੀ ਨੂੰ ਤਿਆਗ ਦਿੱਤਾ ਪਰ ਉਸ ਬਾਅਦ ਵੀ ਉਕਤ ਨੇ ਮੇਰੇ ਖਹਿੜ੍ਹਾ ਨਹੀ ਛੱਡਿਆ ਅਤੇ ਮੇਰੇ ਘਰ ਧੱਕੇਸ਼ਾਹੀ ਨਾਲ ਆਉਦਾ-ਜਾਂਦਾ ਰਿਹਾ |
ਮੇਰੇ ਮਾਤਾ-ਪਿਤਾ ਪਹਿਲ੍ਹਾਂ ਹੀ ਉਕਤ ਵਿਅਕਤੀ ਦਾ ਟਾਰਚਰ ਸਹਿ-ਸਹਿ ਕੇ ਦਿਮਾਗੀ ਤੋਰ ‘ਤੇ ਪ੍ਰੇਸ਼ਾਨ ਹੋ ਚੁੱਕੇ ਹਨ | ਇਸ ਤੋ ਬਾਅਦ ਮੈਂ ਉਕਤ ਵਿਅਕਤੀ ਨੂੰ ਜਵਾਬ ਦਿੱਤਾ ਤਾਂ ਸਾਡੇ ਘਰ ਆ ਕੇ ਮੇਰੇ ਫੋਨ ਤੋ ਕਈ ਸਮਾਂ ਕੁਝ ਕਰਦਾ ਰਿਹਾ ਅਤੇ ਮੇਰੇ ਵੱਲੋ ਪੁੱਛਣ ‘ਤੇ ਮੇਰੇ ਖਿਲਾਫ ਝੂਠਾ ਮੁਕੱਦਮਾ ਦਰਜ ਕਰਵਾਉਣ ਦੀ ਧਮਕੀ ਦਿੱਤੀ, ਜਿਸ ਕਾਰਨ ਮੇਰੇ ਪਰਿਵਾਰਕ ਮੈਂਬਰ ਸਹਿਮ ਗਏ |ਉਨ੍ਹਾਂ ਕਿਹਾ ਕਿ ਮੈਂ ਉਕਤ ਵਿਅਕਤੀ ਦੇ ਖਿਲਾਫ ਥਾਣਾ ਸਿਟੀ ‘ਚ ਬਣਦੀ ਕਾਨੂੰਨੀ ਕਾਰਵਾਈ ਕਰਨ ਲਈ ਦਰਖਾਸਤ ਦੇ ਚੁੱਕੀ ਹਾਂ | ਜਦ ਇਸ ਸਬੰਧੀ ਜਗਦੀਸ਼ ਰਾਏ ਢੋਸੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਪੁਲਿਸ ਸਮੇਤ ਕਈ ਹੋਰ ਵਿਭਾਗਾਂ ਪਾਸ ਤਫਤੀਸ਼ ਅਧੀਨ ਹੈ ਅਤੇ ਮੈਂ ਇਸ ਸਬੰਧੀ ਕੁਝ ਵੀ ਨਹੀ ਬੋਲ ਸਕਦਾ ਅਤੇ ਜਦ ਇਸ ਸਬੰਧੀ ਥਾਣਾ ਸਿਟੀ ਦੇ ਐਸ.ਐਚ.ਓ ਕਰਮਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਪੜ੍ਹਤਾਲ ਕੀਤੀ ਜਾ ਰਹੀ ਹੈ ਅਤੇ ਪੜ੍ਹਤਾਲ ਦੋਰਾਨ ਜੋ ਵੀ ਵਿਅਕਤੀ ਦੋਸ਼ੀ ਪਾਇਆ ਗਿਆ ਉਕਤ ਦੇ ਖਿਲ਼ਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |