ਆਪ ਦੇ ਵਿਧਾਇਕ ਨੇ ਤਨਖਾਹ, ਸੁਰੱਖਿਆ ਤੇ ਸਰਕਾਰੀ ਕਾਰ ਲੈਣ ਤੋਂ ਕੀਤਾ ਇਨਕਾਰ
ਪੰਜਾਬ ਦੇ 16 ਮਾਰਚ ਨੂੰ ਨਵੇਂ ਬਣਨ ਜਾ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ਤਹਿਤ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵੱਲੋਂ ਜਿੱਥੇ ਲੋਕਾਂ ਨੂੰ ਸਹੂਲਤਾਂ ਦੇਣ ਲਈ ਬੀੜਾ ਚੁੱਕਿਆ ਗਿਆ ਹੈ, ਉੱਥੇ ਖੁਦ ਅੱਜ ਨਾਭਾ ਹਲਕੇ ਦੇ ਵਿਧਾਇਕ ਦੇਵ ਮਾਨ ਸਾਈਕਲ ‘ਤੇ ਸਵਾਰ ਹੋ ਕੇ ਸ਼ਹਿਰ ਦਾ ਦੌਰਾ ਕੀਤਾ ਤੇ ਖੁਦ ਮਸ਼ੀਨਾਂ ਮੰਗਵਾ ਕੇ ਲਾਈਟਾਂ ਠੀਕ ਕੀਤੀਆਂ ਗਈਆਂ।
ਲੰਮੇ ਸਮੇਂ ਤੋਂ ਬੰਦ ਪਈਆਂ ਗਊਸ਼ਾਲਾ ਰੋਡ ਦੀਆਂ ਲਾਈਟਾਂ ਜਿਸ ‘ਤੇ ਨਗਰ ਕੌਂਸਲ ਵੱਲੋਂ ਲੱਖਾਂ ਰੁਪਏ ਖਰਚ ਕੀਤੇ ਗਏ ਸਨ ਨੂੰ ਅੱਜ ਵਿਧਾਇਕ ਦੇਵ ਮਾਨ ਵੱਲੋਂ ਠੀਕ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕਿਸੇ ਵੀ ਤਰਾਂ੍ਹ ਦੀ ਅਣਗਹਿਲੀ ਬਰਦਾਸ਼ਤ ਨਹੀਂ ਕਰੇਗੀ ਤੇ ਜੋ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਆਪਣੇ ਕੰਮ ਪ੍ਰਤੀ ਅਣਗਹਿਲੀ ਕਰੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ। ਵਿਧਾਇਕ ਦੇ ਮਾਨ ਨੇ ਕਿਹਾ ਕਿ ਉਹ ਆਮ ਆਦਮੀ ਦੀ ਤਰਾਂ੍ਹ ਰਹਿਣਗੇ, ਜਿਸ ਕਰ ਕੇ ਉਨਾਂ੍ਹ ਨੂੰ ਕਾਰਾਂ ਜਾਂ ਸੁਰੱਖਿਆ ਦਸਤੇ ਦੀ ਕੋਈ ਜ਼ਰੂਰਤ ਨਹੀਂ ਹੈ।
ਵਿਧਾਇਕ ਦੇਵ ਮਾਨ ਨੇ ਆਪਣਾ ਵਾਅਦਾ ਦੁਹਰਾਉਂਦਿਆਂ ਕਿਹਾ ਕਿ ਉਹ ਵਿਧਾਨ ਸਭਾ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਅਨੁਸਾਰ ਇਕ ਰੁਪਇਆ ਹੀ ਤਨਖਾਹ ਨਹੀਂ ਲੈਣਗੇ। ਇਸ ਮੌਕੇ ਸ਼ੈਲਰ ਆਗੂ ਸੰਜੀਵ ਸ਼ਿਲਪਾ ਮਿੱਤਲ ਤੇ ਪੰਕਜ ਪੱਪੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਹੁਕਮਾਂ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ ਕਿਉਂਕਿ ਜੋ ਜਿੱਥੇ ਮੁਲਾਜ਼ਮ ਸਮੇਂ ਸਿਰ ਦਫਤਰਾਂ ਵਿੱਚ ਪਹੁੰਚ ਰਹੇ ਹਨ।
ਉਥੇ ਪਬਲਿਕ ਨਾਲ ਸਰਕਾਰੀ ਮੁਲਾਜ਼ਮਾਂ ਤੇ ਅਫਸਰਾਂ ਦਾ ਰਵੱਈਆ ਵੀ ਪਹਿਲਾਂ ਤੋਂ ਬਿਹਤਰ ਹੈ। ਉਨਾਂ੍ਹ ਕਿਹਾ ਕਿ ਆਮ ਆਦਮੀ ਦੀ ਸਰਕਾਰ ਲੋਕਾਂ ਨੂੰ ਸਿਹਤ-ਸਿੱਖਿਆ ਦੇ ਨਾਲ ਨਾਲ ਹੋਰ ਵੀ ਸਰਕਾਰੀ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ। ਇਸ ਮੌਕੇ ਸੰਜੀਵ ਮਿੱਤਲ ਸ਼ਿਲਪਾ, ਰਾਜਵੰਤ ਸਿੰਘ ਘੁੱਲੀ, ਪੰਕਜ ਪੱਪੂ, ਤਜਿੰਦਰ ਸਿੰਘ ਤੇਜੀ ਚੌਧਰੀਮਾਜਰਾ, ਅਸ਼ੋਕ ਕੁਮਾਰ ਅਰੋੜਾ,ਅਨਿਲ ਰਾਣਾ,ਠੇਕੇਦਾਰ ਦਰਸ਼ਨ ਸਿੰਘ ਆਦਿ ਹਾਜ਼ਰ ਸਨ