ਮਿਲੀਭੁਗਤ ਨਾਲ ਪਿਛਲੇ ਲੰਮੇਂ ਸਮੇਂ ਤੋਂ ਸਿਵਲ ਸਰਜ਼ਨ ਦਫਤਰ ਅੰਦਰ ਚੱਲ ਰਹੀ ਦੁਕਾਨ, ਦਫਤਰ ਕੋਲ ਨਹੀ ਹੈ ਕੋਈ ਰਿਕਾਰਡ ਮੋਜੂਦ
ਸ਼੍ਰੀ ਮੁਕਤਸਰ ਸਾਹਿਬ, 17 ਮਾਰਚ ( ਮਨਪ੍ਰੀਤ ਮੋਨੂੰ ) ਭਾਵੇਂ ਪੰਜਾਬ ‘ਚ ਸਰਕਾਰ ਬਦਲ ਚੁੱਕੀ ਹੈ ਅਤੇ ਆਮ ਆਦਮੀ ਪਾਰਟੀ ਜੋਕਿ ਪਹਿਲ੍ਹੀ ਵਾਰ ਪੰਜਾਬ ਅੰਦਰ ਆਪਣੀ ਸਰਕਾਰ ਬਣਾਈ ਹੈ ਅਤੇ ਸਰਕਾਰ ਬਨਾਉਣ ਸਮੇਂ ਵੀ ਉਕਤ ਪਾਰਟੀ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਮਾਨ ਨੇ ਪੰਜਾਬ ਅੰਦਰੋ ਭਿ੍ਸ਼ਟਾਚਾਰ ਖਤਮ ਕੀਤਾ ਜਾਏਗਾ |
ਉਕਤ ਮੁੱਖ ਮੰਤਰੀ ਵੱਲੋਂ ਆਪਣਾ ਅਹੁੰਦਾ ਸੰਭਾਲ ਲ਼ਿਆ ਹੈ ਪਰ ਪਿਛਲੀਆ ਸਰਕਾਰਾਂ ਸਮੇਂ ਤੋ ਚੱਲ ਰਿਹਾ ਭਿ੍ਸ਼ਟਾਚਾਰ ਪੰਜਾਬ ਅੰਦਰੋ ਖਤਮ ਹੋਏਗਾ ਜਾ ਨਹੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ? ਪੰਜਾਬ ‘ਚ ਵੱਡੀ ਲੀਡ ਨਾਲ ਜਿੱਤੇ ਆਮ ਆਦਮੀ ਪਾਰਟੀ ਦੇ ਵਿਧਾਨ ਸਭਾ ਦੇ ਮੈਂਬਰਾਂ ਵੱਲੋਂ ਕਈ ਜਗ੍ਹਾ ਛਾਪੇਮਾਰੀ ਕੀਤੀ ਹੈ ਅਤੇ ਇਸ ਛਾਪੇਮਾਰੀ ਦੋਰਾਨ ਕਈ ਅਧਿਕਾਰੀਆ/ਕਰਮਚਾਰੀਆ ਵੱਲੋ ਆਪਣੇ ਜੂਨੀਅਰ ਕਰਮਚਾਰੀਆ ਨੂੰ ਹਦਾਇਤਾਂ ਦਿੱਤੀਆ ਗਈਆ ਹਨ ਅਤੇ ਕਈ ਜਗ੍ਹਾ ਭਿ੍ਸ਼ਟਾਚਾਰ ਅੱਜ ਦੇ ਸਮੇਂ ਵੀ ਧੜੱਲੇ ਨਾਲ ਹੋ ਰਿਹਾ ਹੈ |
ਮਾਮਲਾ ਇੰਝ ਸੀ ਕਿ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਸਿਵਲ ਸਰਜਨ ਦਫਤਰ ਦੇ ਅੰਦਰ ਇੱਕ ਪ੍ਰਾਇਵੇਟ ਦੁਕਾਨ ਪਿਛਲੇ ਲੰੰਮੇ ਸਮੇਂ ਤੋਂ ਚੱਲ ਰਹੀ ਹੈ ਅਤੇ ਇਸ ਦੁਕਾਨ ਅੰਦਰ ਉਕਤ ਦਫਤਰ ਨਾਲ ਸਬੰਧਤ ਫਾਇਲਾਂ ਭਰੀਆ ਜਾਂਦੀਆਂ ਹਨ ਅਤੇ ਇੱਕ ਫਾਇਲ ਦੀ ਭਰਾਈ ਦੀ ਫੀਸ ਤਕਰੀਬਨ 4000 ਤੋਂ 5000 ਹਜ਼ਾਰ ਵਸੂਲੀ ਜਾਦੀ ਹੈ ਅਤੇ ਨੇੜ੍ਹੇ-ਤੇੜ੍ਹੇ ਕੋਈ ਹੋਰ ਦੁਕਾਨ ਨਾ ਹੋਣ ਕਾਰਨ ਮਨਮਰਜੀ ਦੇ ਰੇਟ ਵਸੂਲੇ ਜਾਂਦੇ ਹਨ | ਸਾਡੇ ਪੱਤਰਕਾਰ ਵੱਲੋ ਇਸ ਸਬੰਧੀ ਰਾਇਟ ਟੂ ਇਨਫਰਮੇਸ਼ਨ ਐਕਟ ਰਾਹੀ ਜਾਣਕਾਰੀ ਹਾਸਿਲ ਕੀਤੀ ਤਾਂ ਪਤਾ ਚੱਲਿਆ ਕਿ ਇਸ ਦੁਕਾਨ ਸਬੰਧੀ ਕੋਈ ਵੀ ਰਿਕਾਰਡ ਸਿਵਲ ਸਰਜਨ ਦਫਤਰ ਪਾਸ ਮੋਜੂਦ ਨਹੀ ਹੈ |
ਉਸ ਵਕਤ ਹੈਰਾਨਗੀ ਹੋਈ ਜਦ ਇਸ ਸਬੰਧੀ ਸਿਵਲ ਸਰਜਨ ਮੈਡਮ ਰੰਜੂ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਦੁਕਾਨਦਾਰ ਨੂੰ ਦੁਕਾਨ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਹਨ ਪਰ ਸਵਾਲ ਇੱਥੇ ਉਠਦਾ ਹੈ ਕਿ ਉਕਤ ਦਫਤਰ ਦੇ ਅੰਦਰ ਪਿਛਲੇ ਲੰਮੇ ਸਮੇਂ ਤੋ ਦੁਕਾਨ ਚੱਲ ਰਹੀ ਹੈ ਅਤੇ ਤਦ ਸਿਵਲ ਸਰਜਨ ਦੀ ਨਿਗ੍ਹਾ ਨਹੀ ਪਈ ? ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਦੁਕਾਨਦਾਰ ਪਾਸੋ ਸਿਵਲ ਸਰਜ਼ਨ ਦੇ ਕੁਝ ਕਰਮਚਾਰੀਆ ਵੱਲੋਂ ਮੋਟਾ ਕਿਰਾਇਆ ਵਸੂਲਿਆ ਜਾ ਰਿਹਾ ਸੀ ਜਦ ਇਸ ਸਬੰਧੀ ਜਾਣਕਾਰੀ ਸਾਡੇ ਪੱਤਰਕਾਰ ਨੂੰ ਮਿਲੀ ਤਾਂ ਉਸ ਸਮੇਂ ਉਕਤ ਅਧਿਕਾਰੀ ਨੇ ਦੁਕਾਨ ਨੂੰ ਖਾਲੀ ਕਰਨ ਦੇ ਹੁਕਮ ਦੇ ਦਿੱਤੇ |
ਇਸ ਸਾਫ ਪਤਾ ਲੱਗਦਾ ਹੈ ਕਿ ਉਕਤ ਦੁਕਾਨ ਸਿਵਲ ਸਰਜਨ ਦੀ ਮਿਲੀ-ਭੁਗਤ ਨਾਲ ਚੱਲ ਰਹੀ ਸੀ | ਸਿਵਲ ਸਰਜਨ ਦੇ ਪ੍ਰਾਪਰਟੀ ਤੋਂ ਕੀਤੀ ਕਮਾਈ ਉਕਤ ਦਫਤਰ ਦੇ ਕੁਝ ਕਰਮਚਾਰੀ ਹੜ੍ਹੱਪ ਗਏ ਜੋਕਿ ਕਿ ਜਾਂਚ ਦਾ ਵਿਸ਼ਾ ਹੈ |