ਮਨੁੱਖੀ ਸਰੀਰ ਦੀ ਤੰਦਰੁਸਤੀ ਲਈ ਸ਼ੁੱਧ ਵਾਤਾਵਰਣ ਹੋਣਾ ਅਤਿ ਜ਼ਰੂਰੀ : ਐਸਐਸਪੀ ਮਲਿਕ
ਪੰਜਾਬ ਦੇ ਲੋਕਾਂ ਅਤੇ ਖਾਸਕਰ ਨੌਜਵਾਨ ਵਰਗ ਲਈ ਅੱਜ ਬੁੱਧੀ ਜੀਵੀ ਵਰਗ ਅਤੇ ਸਮਾਜ ਪ੍ਰਤੀ ਸੰਜੀਦਾ ਸੋਚ ਰੱਖਣ ਵਾਲੇ ਲੋਕ ਇਸ ਗੱਲੋਂ ਚਿੰਤਤ ਹਨ ਕਿ ਇਸ ਸੂਬੇ ਵਿਚ ਨਸ਼ਿਆਂ ਦਾ ਮੁਕੰਮਲ ਖਾਤਮਾ ਅਤਿ ਜ਼ਰੂਰੀ ਹੈ ਕਿਉਕਿ ਨਰੋਏ ਸਮਾਜ ਦੀ ਸਿਰਜਣਾ ਲਈ ਇਕ ਤੰਦਰੁਸਤ ਮਨੁੱਖੀ ਸਰੀਰ ਦਾ ਹੋਣਾ ਸਮੇਂ ਦੀ ਲੋੜ ਹੈ।
ਪਰ ਇਕ ਤੰਦਰੁਸਤ ਮਨੁੱਖੀ ਸਰੀਰ ਲਈ ਸ਼ੁੱਧ ਵਾਤਾਵਰਨ ਦਾ ਹੋਣਾ ਇਸ ਤੋਂ ਵੀ ਵੱਧ ਜ਼ਰੂਰੀ ਹੈ ਅਤੇ ਸ਼ੁੱਧ ਅਤੇ ਪ੍ਰਦੂਸ਼ਨ ਰਹਿਤ ਵਾਤਾਵਰਨ ਨੂੰ ਬਣਾਏ ਰੱਖਣ ਲਈ ਵੱਧ ਤੋਂ ਵੱਧ ਦਰੱਖਤਾਂ ਨੂੰ ਲਾਉਣਾ ਅਤੇ ਉਨ੍ਹਾਂ ਦੀ ਦੇਖ ਰੇਖ ਕਰਨਾ ਅੱਜ ਸਮੇਂ ਦੀ ਇੱਕ ਜਰੂਰਤ ਬਣ ਗਈ ਹੈ। ਇਨ੍ਹਾਂ ਦਾ ਸ਼ਬਦਾਂ ਦਾ ਪ੍ਰਗਟਾਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪੁਲਿਸ ਮੁਖੀ ਸੰਦੀਪ ਮਲਿਕ ਆਈਪੀਐਸ ਵੱਲੋਂ ਸਥਾਨਕ ਪੁਲਿਸ ਲਾਈਨ ਅਤੇ ਜਿਲ੍ਹਾ ਪੁਲਿਸ ਦਫਤਰ ਦੇ ਅਹਾਤੇ ਅੰਦਰ ਆਪਣੇ ਹੱਥੀ ਲਗਾਏ ਜਾ ਰਹੇ ਛਾਂ ਦਾਰ ਅਤੇ ਫਲਦਾਰ ਦਰੱਖਤਾਂ ਦੇ ਮੌਕੇ ਪੱਤਰਕਾਰਾਂ ਨਾਲ ਗਲ ਬਾਤ ਦੌਰਾਨ ਕੀਤਾ।
ਜ਼ਿਕਰਯੋਗ ਹੈ ਕਿ ਜਦੋਂ ਤੋਂ ਜਿਲ੍ਹਾ ਪੁਲਿਸ ਮੁੱਖੀ ਵੱਲੋਂ ਆਪਣਾ ਕਾਰਜ਼ਭਾਗ ਸੰਭਾਲਿਆ ਗਿਆ ਹੈ ਉਸ ਦਿਨ ਤੋਂ ਹੀ ਉਨ੍ਹਾਂ ਦੀ ਸੋਚ ਹੈ ਕਿ ਇਸ ਜ਼ਿਲ੍ਹਾ ਵਿਚ ਪਬਲਿਕ ਅਤੇ ਪੁਲਿਸ ਲਈ ਕੋਈ ਵਧੀਆ ਉਪਰਾਲਾ ਕੀਤਾ ਜਾਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਇਸ ਸਮੇਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀ ਟ੍ਰੈਫਿਕ ਵਿਵਸਥਾ ਪਹਿਲਾਂ ਨਾਲੋਂ ਕਾਫੀ ਬਿਹਤਰ ਹੋਈ ਹੈ। ਵਿਧਾਨ ਸਭਾ ਚੋਣਾਂ ਦਾ ਅਮਲ ਨਿਰਵਿਘਨ ਸੰਪਨ ਹੋਇਆ ਹੈ। ਜ਼ਿਲ੍ਹਾ ਪੁਲਿਸ ਦਫਤਰ ਵਿਖੇ ਪੁਲਿਸ ਕਰਮਚਾਰੀਆ ਅਤੇ ਬਾਹਰੋਂ ਆਉਣ ਵਾਲੇ ਆਮ ਪਬਲਿਕ ਦੇ ਖਾਣੇ ਲਈ ਜਿੱਥੇ ਇੱਕ ਮੈਸ ਦੀ ਉਸਾਰੀ ਜੰਗੀ ਪੱਧਰ ‘ਤੇ ਕੀਤੀ ਜਾ ਰਹੀ ਹੈ
ਅਤੇ ਉਸ ਦੇ ਨਾਲ ਹੀ ਪੁਲਿਸ ਕ੍ਰਮਚਾਰੀਆਂ ਅਤੇ ਅਧਿਕਾਰੀਆਂ ਲਈ ਸ਼ੁਰੂ ਕੀਤੀ ਗਈ ਕੰਟੀਨ ਨੂੰ ਵੀ ਅਪਗੇ੍ਡ ਕੀਤਾ ਜਾ ਰਿਹਾ ਹੈ। ਪੁਲਿਸ ਕ੍ਰਮਚਾਰੀਆਂ ਦੇ ਸਰੀਰਕ ਅਤੇ ਬੌਧਿਕ ਵਿਕਾਸ ਲਈ ਇੰਨਡੋਰ ਅਤੇ ਆਉਟਡੋਰ ਜਿੰਮ ਕਾਰਜਸ਼ੀਲ ਹਨ।
ਇਸੇ ਅਗਾਂਹਵਧੂ ਸੋਚ ਨੂੰ ਅੱਗੇ ਤੋਰਦਿਆਂ ਅੱਜ ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ਵਿਚ ਸੀਨੀਅਰ ਪੁਲਿਸ ਅਫਸਰਾਂ ਦੀ ਟੀਮ ਜਿਸ ਵਿਚ ਜਗਦੀਸ਼ ਬਿਸ਼ਨੋਈ ਕਪਤਾਨ ਪੁਲਿਸ (ਸਥਾਨਕ), ਮੋਹਨ ਲਾਲ ਕਪਤਾਨ ਪੁਲਿਸ (ਡੀ), ਅਮਰਜੀਤ ਸਿੰਘ ਉੱਪ ਕਪਤਾਨ ਪੁਲਿਸ ਸ੍ਰੀ ਮੁਕਤਸਰ ਸਾਹਿਬ, ਇਸ. ਜਸਵੀਰ ਸਿੰਘ ਮੁੱਖ ਅਫਸਰ ਥਾਣਾ ਸਦਰ ਸ੍ਰੀ ਮੁਕਤਸਰ ਸਾਹਿਬ, ਇਸ. ਮੋਹਨ ਲਾਲ ਆਰਆਈ ਪੁਲਿਸ ਲਾਈਨ, ਐੱਸਆਈ ਜਗਸੀਰ ਸਿੰਘ ਪੀਆਰਓ ਪੁਲਿਸ ਵਿਭਾਗ ਸ਼ਾਮਲ ਸਨ, ਵੱਲੋਂ ਪੁਲਿਸ ਲਾਈਨ ਅਤੇ ਜ਼ਿਲ੍ਹਾ ਪੁਲਿਸ ਦਫਤਰ ਦੇ ਅਹਾਤੇ ਅੰਦਰ ਭਾਰੀ ਗਿਣਤੀ ਵਿਚ ਵੱਖ ਵੱਖ ਕਿਸਮ ਦੇ ਬੂਟੇ ਲਗਾਏ ਗਏ