Muktsar NewsSports
ਕ੍ਰਿਕਟ ਖਿਡਾਰੀਆਂ ਲਈ ਟ੍ਰਾਇਲ 20 ਮਾਰਚ ਨੂੰ
ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਕਰਵਾਏ ਜਾ ਰਹੇ ਪੰਜਾਬ ਸਟੇਟ ਅੰਡਰ-23 ਤੇ ਅੰਡਰ-19 ਟੂਰਨਾਮੈਂਟਾਂ ਵਿਚ ਭਾਗ ਲੈਣ ਲਈ ਸ੍ਰੀ ਮੁਕਤਸਰ ਸਹਿਬ ਦੀ ਟੀਮ ਲਈ ਖਿਡਾਰੀਆਂ ਦੀ ਭਰਤੀ ਲਈ ਟ੍ਰਾਇਲ ਮਿਤੀ 20 ਮਾਰਚ ਐਤਵਾਰ ਨੂੰ ਹੋਣਗੇ।
ਇਹ ਜਾਣਕਾਰੀ ਦਿੰਦੇ ਹੋਏ ਐਸੋਸੀਏਸ਼ਨ ਦੇ ਆਨਰੇਰੀ ਜਨਰਲ ਸਕੱਤਰ ਪੋ੍. ਗੁਰਬਾਜ ਸਿੰਘ ਸੰਧੂ ਨੇ ਦੱਸਿਆ ਕਿ ਜਿੰਨਾਂ ਖਿਡਾਰੀਆਂ ਨੂੰ ਟੀਮਾਂ ਵਿਚ ਭਰਤੀ ਕੀਤਾ ਜਾਣਾ ਹੈ ਉਨ੍ਹਾਂ ਲਈ ਅੰਡਰ-23 ਖਿਡਰੀ ਦਾ ਜਨਮ 1 ਸਤੰਬਰ 1999 ਤੇ ਅੰਡਰ-19 ਲਈ 1 ਸਤੰਬਰ 2003 ਤੋਂ ਬਆਦ ਹੋਇਆ ਹੋਵੇ।
ਚੁਣੇ ਗਏ ਖਿਡਾਰੀ ਪੰਜਾਬ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੁਆਰਾ ਲਗਾਏ ਗਏ ਕੋਚਾਂ ਤੋਂ ਕੋਚਿੰਗ ਲੈਣਗੇ।
ਇਹ ਟ੍ਰਾਇਲ 20 ਮਾਰਚ ਸਵੇਰੇ 9 ਵਜੇ ਨੈਸ਼ਨਲ ਪਬਲਿਕ ਸਕੂਲ ਕ੍ਰਿਕਟ ਗਰਾਊਂਡ ਜਲਾਲਾਬਾਦ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਣਗੇ