ਸੇਤਿਆ ਪੇਪਰ ਮਿੱਲ ਨੂੰ ‘ਚ ਜਾਂਦੇ ਤੂੜੀ ਨਾਲ ਭਰੇ ਓਵਰਲੋਡ ਵਹੀਕਲ ਦੇ ਰਹੇ ਹਾਦਸਿਆ ਨੂੰ ਸੱਦਾ
ਸ਼੍ਰੀ ਮੁਕਤਸਰ ਸਾਹਿਬ, 24 ਮਾਰਚ ( ਮਨਪ੍ਰੀਤ ਮੋਨੂੰ ) ਸ਼ਹਿਰ ਦੇ ਨਜ਼ਦੀਕੀ ਪਿੰਡ ਰੁਪਾਣਾ ਦੇ ਕੋਲ ਚੱਲ ਰਹੀ ਪੇਪਰ ਮਿੱਲ ਨੂੰ ਕਾਗਜ਼ ਬਨਾਉਣ ਲਈ ਤੂੜੀ ਵਰਤੋ ਵਿੱਚ ਆਉਦੀ ਹੈ ਜਿਸ ਕਾਰਨ ਮਿੱਲ ਵੱਲੋ ਤੂੜੀ ਦਾ ਸਟਾਕ ਇਕੱਠਾ ਰੱਖਣਾ ਪੈਂਦਾ ਹੈ |
ਜਿਸ ਕਾਰਨ ਤੂੜੀ ਨਾਲ ਭਰੇ ਓਵਰਲੋਡ ਵਹੀਕਲ ਸੇਤੀਆ ਪੇਪਰ ਮਿੱਲ ਦੇ ਬਾਹਰ ਖੜੇ ਅਤੇ ਮਿੱਲ ਵੱਲ ਨੂੰ ਜਾਂਦੇ ਆਮ ਹੀ ਦੇਖੇ ਜਾਂਦੇ ਹਨ | ਇਨਾਂ ਓਵਰਲੋਡ ਵਹੀਕਲਾਂ ਕਾਰਨ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਦਾ ਖਤਰਾ ਹਰ ਸਮੇਂ ਮੰਡਰਾਉਦਾ ਰਹਿੰਦਾ ਹੈ | ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਓਵਰਲੋਡ ਵਹੀਕਲਾਂ ਕਾਰਨ ਹੁੰਦੇ ਜਾਨੀ-ਮਾਲੀ ਨੁਕਸਾਨ ਹੋਣ ਤੋ ਬਾਅਦ ਹੀ ਪ੍ਰਸ਼ਾਸ਼ਨ ਆਪਣੀ ਗੂੜੀ ਨੀਂਦ ਵਿੱਚੋ ਜਾਗਦਾ ਹੈ |
ਜਨਤਾ ਦੀਆ ਅੱਖਾ ਠੰਡੀਆ ਕਰਨ ਲਈ ਕੁਝ ਸਮਾਂ ਤਾਂ ਓਵਰਲੋਡ ਵਹੀਕਲ ਅਤੇ ਵਹੀਕਲ ਚਾਲਕਾਂ ਤੇ ਕਾਰਵਾਈ ਕੀਤੀ ਜਾਂਦੀ ਹੈ ਪਰ ਕੁਝ ਸਮਾਂ ਬਾਅਦ ਹੀ ਸਥਿਤੀ ਜਿਉ ਦੀ ਤਿਉ ਹੀ ਬਣ ਜਾਂਦੀ ਹੈ |ਕੁਝ ਦਿਨ ਪਹਿਲਾ ਵੀ ਸ਼ਹਿਰ ਦੇ ਡਾ. ਕੇਹਰ ਸਿੰਘ ਚੋਕ ਤੋ ਬਠਿੰਡਾ ਰੋਡ ਬਾਇਪਾਸ ਦੇ ਕੁੂਝ ਦਿਨ ਬਾਅਦ ਹੀ ਤੂੜੀ ਨਾਲ ਭਰੇ ਟ੍ਰੈਕਟਰ-ਟਰਾਲੇ ਜਿਆਦਾ ਓਵਰਲੋਡ ਹੋਣ ਕਾਰਨ ਪਲਟਦੇ ਰਹਿੰਦੇ ਹਨ | ਅਹਿਜਾ ਇਸ ਰੋਡ ‘ਤੇ ਕਈ ਵਾਰ ਹੋ ਚੁੱਕਾ ਹੈ ਅਤੇ ਇਸ ਹਾਦਸੇ ਨਾਲ ਜਾਨੀ ਨੁਕਸਾਨ ਦਾ ਬਚਾਅ ਰਿਹਾ ਹੈ |
ਇਸ ਓਵਰਲੋਡ ਵਹੀਕਲਾਂ ਸਬੰਧੀ ਕਈ ਵਾਰ ਸਾਡੇ ਪੱਤਰਕਾਰ ਵੱਲੋ ਖਬਰਾਂ ਪ੍ਰਕਾਸ਼ਿਤ ਕਰਕੇ ਪ੍ਰਸ਼ਾਸ਼ਨ ਨੂੰ ਜਾਣਕਾਰੀ ਦਿੱਤੀ ਜਾ ਚੁੱਕੀ ਹੈ ਪਰ ਦੇਖਣ ‘ਚ ਇੰਝ ਲੱਗਦਾ ਹੈ ਕਿ ਪ੍ਰਸ਼ਾਸ਼ਨ ਕਿਸੇ ਵੱਡਾ ਹਾਦਸਾ ਹੋਣ ਦਾ ਇੰਤਜਾਰ ਕਰ ਰਿਹਾ ਹੋਵੇ ਕਿਉਕਿ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਕਿ ਜੇਕਰ ਕੋਈ ਵੱਡੇ ਹਾਦਸੇ ‘ਚ ਕੋਈ ਜਾਨੀ-ਮਾਲੀ ਨੁਕਸਾਨ ਹੁੰਦਾ ਹੈ ਤਾਂ ਤਦ ਹੀ ਪ੍ਰਸ਼ਾਸ਼ਨ ਹਰਕਤ ‘ਚ ਆਉਦਾ ਹੈ |
ਕਈ ਵਾਰ ਤੂੜੀ ਨਾਲ ਭਰੇ ਓਵਰਲੋਡ ਵਹੀਕਲ ਸਿੰਗਲ ਰੋਡ ਤੋ ਲੰਘਦੇ ਹਨ ਅਤੇ ਰੋਡ ਸਿੰਗਲ ਹੋਣ ਕਾਰਨ ਸਾਰੀ ਸੜਕ ਇਸ ਓਵਰਲੋਡ ਵਹੀਕਲ ਨਾਲ ਰੁਕ ਜਾਂਦੀ ਹੈ | ਇਸ ਓਵਰਲੋਡ ਵਹੀਕਲ ਨੂੰ ਕਰਾਸ ਕਰਨ ਅਤੇ ਸਾਹਮਣੇ ਤੋ ਆਉਦੇ ਰਾਹਗੀਰਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪੈ ਰਿਹਾ ਹੈ | ਕਈ ਵਾਰ ਤਾਂ ਇਸ ਓਵਰਲੋਡ ਵਹੀਕਲ ਨੂੰ ਕਰਾਸ ਕਰਨ ਲੱਗੇ ਰਾਹਗੀਰਾਂ ਦੇ ਵਹੀਕਲ ਨੁਕਸਾਨੇ ਜਾਦੇ ਹਨ ਅਤੇ ਸਿੱਟੇ ਵੱਜੋ ਲੜਾਈ ਝਗੜੇ ਦੀ ਨੋਬਤ ਤੱਕ ਆ ਜਾਂਦੀ ਹੈ |
ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਸ਼੍ਰੀ ਮੁਕਤਸਰ ਸਾਹਿਬ ਦੀ ਟ੍ਰੈਫਿਕ ਪੁਲਿਸ ਵੱਲੋ ਲਗਾਏ ਨਾਕਿਆ ਕੋਲੋ ਆਪਣੇ ਓਵਰਲੋਡ ਵਹੀਕਲ ਲੰਘਾ ਕੇ ਪੁਲਿਸ ਨੂੰ ਨੱਕ ਚਿੜਾਉਦੇ ਹਨ | ਪੁਲਿਸ ਵੱਲੋ ਇਨਾਂ ਖਿਲਾਫ ਕਾਰਵਾਈ ਨਾ ਕਰਨ ਕਾਰਨ ਹੀ ਇਨਾਂ ਓਵਰਲੋਡ ਵਹੀਕਲ ਚਾਲਕਾਂ ਦੇ ਹੋਸਲੇ ਬੁਲੰਦ ਹੁੰਦੇ ਰਹਿੰਦੇ ਹਨ | ਕਈ ਵਾਰ ਐਬੁਲੈਸ ਨੂੰ ਵੀ ਇਨਾਂ ਓਵਰਲੋਡ ਵਹੀਕਲਾਂ ਕਾਰਨ ਰਸਤਾ ਨਹੀ ਮਿਲਦਾ ਅਤੇ ਐਮਰਜੈਸੀ ਵਹੀਕਲਾ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾਂ ਪੈਦਾ ਹੈ | ਤੂੜੀ ਦੇ ਓਵਰਲੋਡ ਵਹੀਕਲ ਸਰਮਾਏਦਾਰਾਂ ਦੀ ਮਿੱਲ ਵਿੱਚ ਜਾਣ ਕਾਰਨ ਇਨਾਂ ਵਹੀਕਲ ਚਾਲਕਾਂ ਤੇ ਕੋਈ ਕਾਰਵਾਈ ਪੁਲਿਸ ਵੱਲੋ ਨਹੀ ਕੀਤੀ ਜਾਂਦੀ | ਸ਼ਹਿਰ ਵਾਸੀਆ ਨੇ ਪ੍ਰਸ਼ਾਸ਼ਨ ਤੋ ਮੰਗ ਕੀਤੀ ਹੈ ਕਿ ਇਨਾਂ ਓਵਰਲੋਡ ਵਹੀਕਲ ਚਾਲਕਾਂ ਦੇ ਖਿਲਾਫ ਬਣਦੀ ਕਾਰਵਾਈ ਕਰਕੇ ਇਨਾਂ ਨੂੰ ਬੰਦ ਕਰਵਾਇਆ ਜਾਵੇ ਤਾਂ ਜੋਕਿ ਇਨਾਂ ਵਹੀਕਲਾਂ ਕਾਰਨ ਹੋਣ ਵਾਲੇ ਜਾਨੀ-ਮਾਲੀ ਨੁਕਸਾਨ ਤੋ ਬਚਿਆ ਜਾ ਸਕੇ |