ਦਿ ਮੁਕਤਸਰ ਸੈਂਟਰਲ ਕੋਆਪ੍ਰੇਟਿਵ ਬੈਂਕ ਬਰਾਂਚ ਆਸਾ ਬੁੱਟਰ ਵਿਖੇ ਲਗਾਇਆ ਵਿੱਤੀ ਸਖਾਰਤਾ ਕੈਂਪ ਲਗਾਇਆ
ਸ੍ਰੀ ਮੁਕਤਸਰ ਸਾਹਿਬ, 24 ਮਾਰਚ ( ਮਨਪ੍ਰੀਤ ਮੋਨੂੰ ) – ਦਿ ਮੁਕਤਸਰ ਸੈਂਟਰਲ ਕੋਆਪ੍ਰੇਟਿਵ ਬੈਂਕ ਬਰਾਂਚ ਆਸਾ ਬੁੱਟਰ ਵੱਲੋਂ ਦਿ ਆਸਾ ਬੁੱਟਰ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਵਿਖੇ ਵਿੱਤੀ ਸਾਖਰਤਾ ਕੈਂਪ ਲਗਾਇਆ ਗਿਆ |
ਇਸ ਕੈਂਪ ਦੌਰਾਨ ਸ੍ਰੀ ਸਤੀਸ ਕੁਮਾਰ ਡੀਡੀਐਮ ਨਬਾਰਡ ਸ੍ਰੀ ਮੁਕਤਸਰ ਸਾਹਿਬ, ਪਰਮਵੀਰ ਸਿੰਘ ਭੰਡਾਰੀ ਸੀਨੀਅਰ ਮੈਨੇਜਰ ਕੋਆਪ੍ਰੇਟਿਵ ਬੈਂਕ ਮੁਕਤਸਰ,ਸ੍ਰੀ ਨਵਨੀਤ ਦੁੱਗਲ ਆਡੀਟਰ ਸਹਿਕਾਰੀ ਸਭਾਵਾਂ ਸ੍ਰੀ ਮੁਕਤਸਰ ਸਾਹਿਬ, ਸ੍ਰੀ ਦਰਸਨ ਗਰਗ ਆਡੀਟਰ ਸਹਿਕਾਰੀ ਸਭਾਵਾਂ ਸ੍ਰੀ ਮੁਕਤਸਰ ਸਾਹਿਬ, ਸ੍ਰੀ ਰਮਨਦੀਪ ਸਿੰਘ ਸੰਧੂ ਅਕਾਊਾਟੈਂਟ, ਸਾਹਿਲਦੀਪ ਕੌਰ ਸੀ.ਡੀ.ਈ.ਓ, ਅਮਨਦੀਪ ਕੌਰ ਸੀ.ਡੀ.ਈ.ਓ ਵਿਸੇਸ ਤੌਰ ਤੇ ਸਾਮਿਲ ਹੋਏ |
ਇਸ ਮੌੌਕੇ ਪਹੰੁਚੇ ਮਹਿਮਾਨਾਂ ਦਾ ਸ੍ਰੀ ਪਰਮਜੀਤ ਸਿੰਘ ਬੁੱਟਰ ਬਰਾਂਚ ਮੈਨੇਜਰ ਆਸਾ ਬੁੱਟਰ ਵੱਲੋ ਕੈਂਪ ਦੌਰਾਨ ਪਹੁੰਚੇ ਵਿਸੇਸ ਮਹਿਮਾਨ ਨੂੰ ਜੀ ਆਇਆ ਆਖਿਆ ਗਿਆ ਅਤੇ ਗੁੱਲਦਸਤੇ ਭੇਂਟ ਕੀਤੇ ਗਏ | ਇਸ ਕੈਂਪ ਦੌਰਾਨ ਸੰਬੋਧਨ ਕਰਦਿਆਂ ਸ੍ਰੀ ਸਤੀਸ ਕੁਮਾਰ ਡੀਡੀਐਮ ਨਬਾਰਡ ਸ੍ਰੀ ਮੁਕਤਸਰ ਸਾਹਿਬ ਨੇ ਕਿਹਾ ਕਿ ਨਬਾਰਡ ਵੱਲੋਂ ਪੇਂਡੂ ਖੇਤਰ ਦਾ ਜੀਵਨ ਪੱਧਰ ਉੱਚਾ ਚੁੱਕਣ ਲਈ ਬਹੁਤ ਉਪਰਾਲੇ ਕੀਤੇ ਜਾ ਰਹੇ ਹਨ |
ਜਿਨ੍ਹਾਂ ਵਿੱਚੋਂ ਜੇ.ਐਲ.ਜੀ ਇੱਕ ਅਜਿਹੀ ਸਕੀਮ ਹੈ ਜਿਸ ਵਿੱਚ 4 ਔਰਤਾਂ ਦਾ ਗਰੁੱਪ ਬਣਾ ਕੇ ਉਹਨਾਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ 2 ਲੱਖ ਰੁਪਏ ਤੱਕ ਦਾ ਕਰਜਾ ਦਿੱਤਾ ਹੈ, ਜਿਸ ਦਾ ਬਹੁਤ ਘੱਟ ਵਿਆਜ ਹੈ ਅਤੇ ਬਹੁਤ ਘੱਟ ਸਰਤਾਂ ਹਨ ਜਿਸਦਾ ਤੁਸੀ ਲਾਭ ਉਠਾ ਸਕਦੇ ਹਨ |ਇਸ ਦੌਰਾਨ ਸ੍ਰੀ ਨਵਨੀਤ ਦੁੱਗਲ ਨੇ ਕਿਹਾ ਕਿ ਬੈਂਕ ਜੋ ਕਰਜਾ ਦਿੰਦਾ ਹੈ ਉਹ ਇੱਕ ਵਿਸਵਾਸ ਉੱਤੇ ਦਿੰਦਾ ਹੈ ਅਤੇ ਇਹ ਵਿਸਵਾਸ ਬਣਾ ਕੇ ਰੱਖਣਾ ਸਾਡੀ ਜਿੰਮੇਵਾਰੀ ਹੈ |ਇਸ ਦੌਰਾਨ ਸ੍ਰੀ ਪਰਮਵੀਰ ਸਿੰਘ ਭੰਡਾਰੀ ਨੇ ਬੈਂਕ ਦੀਆਂ ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ |
ਬਰਾਂਚ ਮੈਨੇਜਰ ਪਰਮਜੀਤ ਸਿੰਘ ਬੁੱਟਰ ਵੱਲੋਂ ਕੈਂਪ ਦੌਰਾਨ ਆਏ ਮਹਿਮਾਨਾਂ ਅਤੇ ਗਰੁੱਪ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ | ਇਸ ਤੋਂ ਇਲਾਵਾ ਕੈਂਪ ਦੌਰਾਨ ਬੈਂਕ ਨਾਲ ਵਧੀਆ ਲੈਣ ਦੇਣ ਕਰਨ ਵਾਲੀਆਂ ਔਰਤਾਂ ਨੂੰ ਗਿਫਟ ਦੇ ਕੇ ਸਨਮਾਨਿਤ ਕੀਤਾ ਗਿਆ |
ਇਸ ਮੌਕੇ ਤੇ ਲਖਵੀਰ ਸਿੰਘ ਬਰਾੜ ਪ੍ਰਧਾਨ ਸਹਿਕਾਰੀ ਸਭਾ ਆਸਾ ਬੁੱਟਰ, ਗੁਰਜੀਤ ਸਿੰਘ ਧਾਲੀਵਾਲ ਸੈਕਟਰੀ ਸਹਿਕਾਰੀ ਸਭਾ ਕਾਉਣੀ, ਗੁਰਿੰਦਰਜੀਤ ਸਿੰਘ ਸੇਲਜਮੈਨ ਖਿੜਕੀਆਂਵਾਲਾ ਸਹਿਕਾਰੀ ਸਭਾ, ਗੁਰਤੇਜ ਸਿੰਘ ਸਕੱਤਰ ਸਹਿਕਾਰੀ ਸਭਾ ਆਸਾ ਬੁੱਟਰ, ਬਲਵੰਤ ਸਿੰਘ ਸਾਬਕਾ ਸਕੱਤਰ ਸਹਿਕਾਰੀ ਸਭਾ ਆਸਾ ਬੁੱਟਰ, ਨਿਰਭੈ ਸਿੰਘ ਗੰਨਮੈਨ ਬਰਾਂਚ ਆਸਾ ਬੁੱਟਰ, ਸਰਨਪ੍ਰੀਤ ਸਿੰਘ ਸੀ.ਡੀ.ਈ.ਓ, ਛਿੰਦਰਪਾਲ ਕੌਰ ਸੇਵਾਦਾਰ ਆਦਿ ਹਾਜਰ ਸਨ |