ਧੰਨ ਗੁਰੂ ਰਾਮ ਦਾਸ ਜੀ ਲੰਗਰ ਸੇਵਾ ਸੋਸਾਇਟੀ ਮਧੀਰ ਵਲੋਂ ਸਰਕਾਰੀ ਹਸਪਤਾਲਾਂ ਵਿੱਚ ਪਹੁੰਚਾਇਆ ਜਾਵੇਗਾ ਲੰਗਰ– ਡਿਪਟੀ ਕਮਿਸ਼ਨਰ
ਸ੍ਰੀ ਮੁਕਤਸਰ ਸਾਹਿਬ, 24 ਮਾਰਚ ( ਮਨਪ੍ਰੀਤ ਮੋਨੂੰ ) – ਧੰਨ ਗੁਰੂ ਰਾਮ ਦਾਸ ਜੀ ਲੰਗਰ ਸੇਵਾ ਸੋਸਾਇਟੀ ਮਧੀਰ ਵਲੋਂ ਗਰੀਬ,ਲੋੜਵੰਦਾਂ ਲਈ ਚਲਾਈ ਜਾ ਰਹੀਂ ਲੰਗਰ ਦੀ ਪ੍ਰਥਾ ਨੂੰ ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਸਿਵਿਲ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਨੇ ਉਦਘਾਟਨ ਨਾਲ ਜ਼ਿਲ੍ਹੇ ਵਿੱਚ ਸ਼ੁਰੂਆਤ ਕੀਤੀ |ਇਸ ਮੌਕੇ ਤੇ ਉਹਨਾਂ ਕਿਹਾ ਕਿ ਧੰਨ ਗੁਰੂ ਰਾਮ ਦਾਸ ਜੀ ਲੰਗਰ ਸੋਸਾਇਟੀ ਵਲੋਂ ਸਰਕਾਰੀ ਹਸਪਤਾਲਾਂ ਵਿੱਚ ਸ਼ੁਰੂ ਕੀਤੀ ਲੰਗਰ ਦੀ ਪ੍ਰਥਾ ਇੱਕ ਸਲਾਘਾਯੋਗ ਉਪਰਾਲਾ ਹੈ |
ਇਸ ਲੰਗਰ ਦੇ ਸ਼ੁਰੂ ਹੋਣ ਨਾਲ ਹੁਣ ਗਰੀਬ, ਲੋੜਵੰਦ ਵਿਅਕਤੀਆਂ ਨੂੰ ਸਮੇਂ ਸਮੇਂ ਖਾਣਾ ਮੁਹੱਇਆ ਹੋ ਜਾਵੇ ਇਸ ਮੌਕੇ ਤੇ ਸੰਸਥਾ ਨਾਲ ਸਬੰਧਿਤ ਗੁਰਲਿਆਕਤ ਸਿੰਘ ਨੇ ਦੱਸਿਆ ਕਿ ਧੰਨ ਗੁਰੂ ਰਾਮ ਦਾਸ ਜੀ ਲੰਗਰ ਸੇਵਾ ਸੋਸਾਇਟੀ ਕੁਝ ਸਮਾਜ ਸੇਵੀ ਐਨ.ਆਰ.ਆਈ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ, ਇਹ ਪੰਜਾਬ ਵਿੱਚ ਦੂਜੀ ਰਸੋਈ ਹੈ, ਜਿੱਥੇ ਲੋੜਵੰਦਾਂ ਲਈ ਖਾਣਾ ਤਿਆਰ ਹੋਣ ਉਪਰੰਤ ਇਹ ਖਾਣਾ ਸਰਕਾਰੀ ਹਸਪਤਾਲਾਂ ਤੋਂ ਇਲਾਵਾ ਜਿਹਨਾਂ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਲਈ ਖਾਣਾ ਤਿਆਰ ਨਾ ਹੁੰਦਾ ਹੋਵੇ, ਤੱਕ ਵੀ ਪਹੁੰਚਾਇਆ ਜਾਵੇਗਾ |
ਇਸ ਰਸੋਈ ਦੇ ਸ਼ੁਰੂ ਹੋਣ ਨਾਲ ਹੁਣ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਖਾਣਾ ਪਹੁੰਚਣਾ ਸ਼ੁਰੂ ਹੋ ਜਾਵੇਗਾ | ਉਹਨਾਂ ਅੱਗੇ ਦੱਸਿਆ ਕਿ ਇਸ ਸੰਸਥਾ ਵਲੋਂ ਸਰਕਾਰੀ ਹਸਪਤਾਲਾਂ ਵਿੱਚ ਸਵੇਰ ਵੇਲੇ ਚਾਹ,ਬਿਸਕੁਟ,ਬਰੈਡ, ਰਸ ਦਿੱਤੇ ਜਾਣਗੇ, ਦੁਪਹਿਰ ਦੇ ਖਾਣੇ ਵਿੱਚ ਸਬਜੀ ਰੋਟੀ ਅਤੇ ਮੌਸਮੀ ਫਲ ਅਤੇ ਰਾਤ ਦੇ ਖਾਣੇ ਵਿੱਚ ਦਾਲ ਰੋਟੀ ਪਹੁੰਚਾਈ ਜਾਵੇਗੀ |
ਉਹਨਾਂ ਇਹ ਵੀ ਦੱਸਿਆ ਕਿ ਜੇਕਰ ਅਪਾਤਕਲੀਨ ਸਥਿਤੀ ਵਿੱਚ ਕਿਸੇ ਨੂੰ ਖਾਣੇ ਦੀ ਜਰੂਰਤ ਹੋਵੇ ਤਾਂ ਉਹ ਉਹਨਾਂ ਦੀ ਸੰਸਥਾ ਨਾਲ ਮੋਬਾਇਲ ਨੰਬਰ 99143-35125 ਤੇ ਸੰਪਰਕ ਕਰ ਸਕਦੇ ਹਨ |
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਡਾ.ਰੰਜੂ ਸਿੰਗਲਾ ਸਿਵਿਲ ਸਰਜਨ, ਸ.ਬੂਟਾ ਸਿੰਘ ਵੀ ਮੌਜੂਦ ਸਨ |