google.com, pub-8820697765424761, DIRECT, f08c47fec0942fa0
Muktsar News

ਭਿ੍ਸ਼ਟਾਚਾਰ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਵਚਨਬੱਧ : ਡਾ. ਬਲਜੀਤ ਕੌਰ

News

ਮਲੋਟ ਵਿਧਾਨ ਸਭਾ ਹਲਕੇ ਤੋਂ 40,261 ਵੋਟਾਂ ਤੋਂ ਜਿੱਤ ਪ੍ਰਰਾਪਤ ਕਰਕੇ ਸਮਾਜਿਕ ਨਿਆਂ, ਸਸ਼ਕਤੀਕਰਨ ਅਤੇ ਘੱਟ ਗਿਣਤੀ ਅਤੇ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਮੰਤਰੀ ਬਣੇ ਅੱਖਾਂ ਦੇ ਰੋਗਾਂ ਦੇ ਮਾਹਿਰ ਡਾਕਟਰ ਬਲਜੀਤ ਕੌਰ ਨੇ ਅਹੁਦਾ ਸੰਭਾਲਣ ਉਪਰੰਤ ਪਹਿਲੀ ਵਾਰ ਮਲੋਟ ਵਿਖੇ ਜਨਤੱਕ ਇਕੱਠ ਵਿੱਚ ਆਪਣੀ ਹਾਜ਼ਰੀ ਲਗਵਾਈ।

ਇਸ ਮੌਕੇ ਮਲੋਟ ਦੇ ਮਿਮਿਟ ਕਾਲਜ ਵਿਖੇ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਕੈਬਨਿਟ ਮੰਤਰੀ ਨੂੰ ਗਾਰਡ ਆਫ ਆਨਰ ਦਿੱਤਾ ਗਿਆ। ਇਸ ਉਪਰੰਤ ਉਨਾਂ੍ਹ ਮਿਮਿਟ ਕਾਲਜ ਦੇ ਸਮੂਹ ਸਟਾਫ ਦੀਆਂ ਮੁਸ਼ਕਲਾਂ ਨੂੰ ਸੁਣਿਆ ਅਤੇ ਜਲਦ ਤੋਂ ਜਲਦ ਇਨਾਂ੍ਹ ਮੁਸ਼ਕਲਾਂ ਦਾ ਨਿਪਟਾਰਾ ਕਰਨ ਦਾ ਵਿਸਵਾਸ਼ ਦੁਆਇਆ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨਾਂ੍ਹ ਦੱਸਿਆ ਕਿ ਉਹ ਇਸ ਇਲਾਕੇ ਦੀਆਂ ਹਕੀਕੀ ਮੁਸ਼ਕਿਲਾਂ ਤੋਂ ਕਾਫੀ ਹੱਦ ਤੱਕ ਜਾਣੂੰ ਹਨ ਕਿਉਂਕਿ ਉਨਾਂ੍ਹ ਬੜਾ ਲੰਬਾ ਸਮਾਂ ਬਤੌਰ ਡਾਕਟਰ ਵਜੋਂ ਵੱਖ ਵੱਖ ਹਸਪਤਾਲਾਂ ‘ਚ ਤਨਦੇਹੀ ਨਾਲ ਸੇਵਾਵਾਂ ਨਿਭਾਈਆਂ ਹਨ।

ਉਨਾਂ੍ਹ ਦੱਸਿਆ ਕਿ ਕਈ ਮੁਸ਼ਕਲਾਂ ਤੁਰੰਤ ਪ੍ਰਭਾਵ ਨਾਲ ਹੱਲ ਕਰਵਾੳਣ ਯੋਗ ਹਨ ਅਤੇ ਕਈਆਂ ਨੂੰ ਕੁਝ ਸਮਾਂ ਲੱਗ ਸਕਦਾ ਹੈ। ਆਮ ਜਨਤਾ ਨੂੰ ਮਿਲਣ ਤੋਂ ਪਹਿਲਾਂ ਉਨਾਂ੍ਹ ਸਰਕਾਰ ਦੇ ਜ਼ਲਿ੍ਹਾ ਪੱਧਰ ਦੇ ਸਮੂਹ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਤਨਦੇਹੀ ਨਾਲ ਕੰਮ ਕਰਨ ਦੀ ਹਦਾਇਤ ਕੀਤੀ ਅਤੇ ਮੌਕੇ ‘ਤੇ ਹੀ ਪ੍ਰਰਾਪਤ ਕੁੱਝ ਅਫਸਰਾਂ ਅਤੇ ਉਨਾਂ੍ਹ ਦੇ ਮਹਿਕਮਿਆਂ ਖਿਲਾਫ ਜੋ ਸ਼ਿਕਾਇਤ ਹੁਣ ਤੱਕ ਆਈਆਂ ਸਨ ਉਨਾਂ੍ਹ ਨੂੰ ਤੁਰੰਤ ਪ੍ਰਭਾਵ ਨਾਲ ਹੱਲ ਕਰਵਾੳਣ ਦੇ ਹੁਕਮ ਜਾਰੀ ਕੀਤੇ।

ਉਨਾਂ੍ਹ ਮਲੋਟ ਹਲਕੇ ਦੇ ਵਾਸੀਆਂ ਦਾ ਧੰਨਵਾਦ ਕੀਤਾ ਕਿ ਉਨਾਂ੍ਹ ਨੇ ਬਿਨ੍ਹਾ ਕਿਸੇ ਲਾਲਚ, ਡਰ, ਦਬਾਓ, ਭੈਅ ਤੋਂ ਮੁਕਤ ਹੋ ਕੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਨੂੰ ਪਹਿਲਾ ਐਮਐਲਏ ਦੀ ਚੋਣ ਕਰਕੇ ਹੁਣ ਕੈਬਨਿਟ ਮੰਤਰੀ ਤੱਕ ਪਹੁੰਚਾਉਣ ਦਾ ਯਤਨ ਕੀਤਾ ਅਤੇ ਉਨਾਂ੍ਹ ਕਿਹਾ ਕਿ ਉਹ ਪਿਛੜੇ, ਦੱਬੇ ਕੁਚਲੇ ਗਰੀਬ ਲੋਕਾਂ ਅਤੇ ਕਮਜੋਰ ਵਰਗ ਤੋਂ ਇਲਾਵਾ ਲੋੜ ਵੰਦ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਮੰਤਵ ਨਾਲ ਹਮੇਸਾਂ ਯਤਨਸ਼ੀਲ ਰਹੇਗੀ।

ਭਿ੍ਸ਼ਟਾਚਾਰ ਸਬੰਧੀ ਇੱਕ ਸਵਾਲ ਦੇ ਜਵਾਬ ਵਿੱਚ ਉਨਾਂ੍ਹ ਦੱਸਿਆ ਕਿ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਦੁਆਰਾ ਜਾਰੀ ਕੀਤਾ ਵੱਟਸਐਪ ਨੰਬਰ ਰਾਹੀਂ ਹੁਣ ਕੋਈ ਵੀ ਵਿਅਕਤੀ ਕਿਸੇ ਭਿ੍ਸ਼ਟ ਅਧਿਕਾਰੀ ਜਾਂ ਕਰਮਚਾਰੀ ਦੇ ਖਿਲਾਫ ਕਾਰਵਾਈ ਅਰੰਭ ਸਕਦਾ ਹੈ। ਉਨਾਂ੍ਹ ਨਾਲ ਹੀ ਇਹ ਵੀ ਕਿਹਾ ਕਿ ਇਸ ਸਬੰਧੀ ਕਿਸੇ ਵੀ ਪਾਰਟੀ ਵਰਕਰ ਜਾਂ ਅਹੁਦੇਦਾਰਾਂ ਵੱਲੋਂ ਕਿਸੇ ਵੀ ਸਰਕਾਰੀ ਮੁਲਾਜ਼ਮ ਜਾਂ ਅਧਿਕਾਰੀ ਦੀ ਕਾਰਵਾਈ ਤੇ ਬਿਨਾਂ

ਸਬੂਤ ਤੋਂ ਉਂਗਲ ਨਾ ਉਠਾਈ ਜਾਵੇ। ਇਸ ਮੌਕੇ ਮੈਡਮ ਰਾਜਦੀਪ ਕੌਰ ਏਡੀਸੀ (ਜ), ਗੁਰਦੀਪ ਸਿੰਘ ਮਾਨ ਡੀਪੀਆਰਓ ਸ੍ਰੀ ਮੁਕਤਸਰ ਸਾਹਿਬ, ਜਗਦੇਵ ਸਿੰਘ ਬਾਂਮ ਜ਼ਲਿ੍ਹਾ ਪ੍ਰਧਾਨ, ਸੁਖਜਿੰਦਰ ਸਿੰਘ ਜ਼ਲਿ੍ਹਾ ਪ੍ਰਧਾਨ, ਜਸ਼ਨ ਬਰਾੜ ਲੋਕ ਸਭਾ ਇੰਚਾਰਜ, ਰਾਜੀਵ ਉਪਲ ਸ਼ਹਿਰੀ ਪ੍ਰਧਾਨ, ਲਵਲੀ ਸੰਧੂ ਬਲਾਕ ਪ੍ਰਧਾਨ, ਕੁਲਵਿੰਦਰ ਬਰਾੜ ਬਲਾਕ ਪ੍ਰਧਾਨ, ਸਿਮਰਜੀਤ ਬਲਾਕ ਪ੍ਰਧਾਨ, ਸਤਿਗੁਰਦੇਵ ਸਿੰਘ ਪੱਪੀ ਤੋਂ ਇਲਾਵਾ ਪਤਵੰਤੇ ਵਿਅਕਤੀ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button