ਅਗਨੀਪੱਥ ਯੋਜਨਾ ਖ਼ਿਲਾਫ਼ ਕਾਂਗਰਸੀਆਂ ਵੱਲੋਂ ਨਾਅਰੇਬਾਜ਼ੀ
ਕੇਂਦਰ ਸਰਕਾਰ ਵੱਲੋਂ ਲਿਆਂਦੀ ਗਈ ਅਗਨੀਪੱਥ ਯੋਜਨਾ ਦਾ ਵਿਰੋਧ ਕਰਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਹਲਕਾ ਵਿਧਾਇਕ ਗਿੱਦੜਬਾਹਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਐਸਡੀਐਮ ਦਫਤਰ ਗਿੱਦੜਬਾਹਾ ਵਿਖੇ ਧਰਨਾ ਲਾ ਕੇ ਕਾਂਗਰਸੀਆਂ ਨੇ ਰੋਸ ਪ੍ਰਦਰਸ਼ਨ ਕਰਦੇ ਹੋਏ ਕੇਂਦਰ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਉਨਾਂ੍ਹ ਵੱਲੋਂ ਕੇਂਦਰ ਦੀ ਅਗਨੀਪੱਥ ਯੋਜਨਾ ਖਿਲਾਫ ਗਗਨਦੀਪ ਸਿੰਘ ਐਸਡੀਐਮ ਗਿੱਦੜਬਾਹਾ ਨੂੰ ਇੱਕ ਮੰਗ ਪੱਤਰ ਵੀ ਸੌਂਪਿਆ। ਇਸ ਮੌਕੇ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਵੱਖ ਵੱਖ ਕਾਂਗਰਸੀ ਆਗੂਆਂ ਨੇ ਅਗਨੀਪੱਥ ਯੋਜਨਾ ਦੀ ਆੜ ਵਿੱਚ ਦੇਸ਼ ਦੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਕੀਤੇ ਜਾ ਰਹੇ ਖਿਲਵਾੜ ਸੰਬੰਧੀ ਆਪਣੀਆਂ ਤਕਰੀਰਾਂ ਸਾਂਝੀਆਂ ਕੀਤੀਆਂ। ਇਸ ਮੌਕੇ ਨਰਿੰਦਰ ਸਿੰਘ ਨਿੰਦਰ ਕਾਉਣੀ ਚੇਅਰਮੈਨ ਜਿਲ੍ਹਾ ਪਰੀਸ਼ਦ ਸ੍ਰੀ ਮੁਕਤਸਰ ਸਾਹਿਬ ਅਤੇ ਬਿੰਟਾ ਅਰੋੜਾ ਪ੍ਰਧਾਨ ਨਗਰ ਕੌਂਸਲ ਗਿੱਦੜਬਾਹਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੀ ਅਗਨੀਪੱਥ ਯੋਜਨਾ ਪੂਰੇ ਹਿੰਦੁਸਤਾਨ ਦੇ ਨੌਜਵਾਨਾਂ ਨਾਲ ਵੱਡਾ ਖਿਲਵਾੜ ਹੈ।
ਉਨਾਂ੍ਹ ਕਿਹਾ ਕਿ ਨੌਜਵਾਨਾਂ ਨੂੰ ਟੇ੍ਨਿੰਗ ਦੇ ਕੇ ਦੇਸ਼ ਦੀ ਸੁਰੱਖਿਆ ਪ੍ਰਤੀ ਜੋਸ਼ ਪੈਦਾ ਕਰਨ ਉਪਰਾਂਤ 4 ਸਾਲ ਬਾਅਦ ਉਸ ਨੂੰ ਬੇਰੁਜ਼ਗਾਰ ਕਰ ਦਿੱਤਾ ਜਾਵੇ ਤਾਂ ਉਸ ਨੌਜਵਾਨ ਦੀ ਸਥਿਤੀ ਲਾਵਾਰਿਸ ਹੋ ਕੇ ਨਾ ਘਰ ਦਾ ਅਤੇ ਨਾ ਘਾਟ ਦਾ ਵਾਲੀ ਹੋ ਜਾਵੇਗੀ, ਜਿਸ ਨਾਲ ਨੌਜਵਾਨ ਕੁਰਾਹੇ ਪੈ ਜਾਣਗੇ। ਕੇਂਦਰ ਸਰਕਾਰ ਖਿਲਾਫ ਸਵਾਲ ਖੜੇ ਕਰਦੇ ਉਨਾਂ੍ਹ ਕਿਹਾ ਕਿ ਕਾਰਪੋਰੇਟ ਘਰਾਨਿਆਂ ਦੇ ਇਸਾਰੇ ਤੇ ਮੋਦੀ ਸਰਕਾਰ ਵਲੋਂ ਨਿੱਤ ਨਵੇਂ ਦੇਸ਼ ਵਿਰੋਧੀ ਐਲਾਣ ਕੀਤੇ ਜਾ ਰਹੇ ਹਨ
ਜਦੋਂਕਿ ਹੁਣ ਅਗਨੀਪੱਥ ਯੋਜਨਾ ਲਿਆ ਕੇ ਜਿੱਥੇ ਠੇਕਾ ਸਿਸਟਮ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉੱਥੇ ਹੀ ਹਿੰਦੁਸਤਾਨ ਦੇ ਨੌਜਵਾਨਾਂ ਨਾਲ ਖਿਲਵਾੜ ਅਤੇ ਦੇਸ਼ ਦੀ ਸੁਰੱਖਿਆ ਲਈ ਖਤਰਾ ਪੈਦਾ ਕੀਤਾ ਜਾ ਰਿਹਾ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ੍ਹ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਗਨੀਪੱਥ ਯੋਜਨਾ ਰੱਦ ਕਰਕੇ ਨੌਜਵਾਨਾਂ ਨੂੰ ਫੌਜ ਵਿੱਚ ਰੈਗੂਲਰ ਭਰਤੀ ਕੀਤਾ ਜਾਵੇ ਨਹੀਂ ਤਾਂ ਕਾਂਗਰਸ ਪਾਰਟੀ ਵੱਲੋਂ ਵੱਡੇ ਪੱਧਰ ਤੇ ਸੰਘਰਸ਼ ਸੁਰੂ ਕੀਤਾ ਜਾਵੇਗਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਸਲਰ ਦੀਪਕ ਗਰਗ ਪ੍ਰਧਾਨ , ਚੇਅਰਮੈਨ ਸਾਹਿਬ ਸਿੰਘ ਭੁੰਦੜ, ਹਰਮੀਤ ਸਿੰਘ ਸੁਖਾਨਾ ਚੇਅਰਮੈਨ ਬਲਾਕ ਸੰਮਤੀ ਗਿੱਦੜਬਾਹਾ, ਬਿੰਦਰ ਬਾਂਸਲ, ਸੰਨੀ ਗਰੋਵਰ ਪ੍ਰਧਾਨ ਸੁਖਮੰਦਰ ਜਗਮਗ, ਮਨਜੀਤ ਿਢੱਲੋਂ, ਗੁਰਵਿੰਦਰ ਨੰਬਰਦਾਰ, ਅੰਗਰੇਜ ਸਿੰਘ ਸਰਪੰਚ, ਗੁਰਜੰਟ ਸਿੰਘ, ਡਿੱਪੀ ਦੋਲਾ, ਮਦਨ ਸਿੰਘ, ਬਲਦੇਵ ਸਰਪੰਚ, ਕੁਲਬੀਰ ਬਬਾਨਿਆ ਅਤੇ ਦੀਪਕ ਤੇਜਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਹਾਜ਼ਰ ਸਨ।