google.com, pub-8820697765424761, DIRECT, f08c47fec0942fa0
Punjab NewsWeather

Monsoon: ਅਗਲੇ 5 ਦਿਨਾਂ ਤੱਕ ਭਾਰੀ ਮੀਂਹ ਦੀ ਭਵਿੱਖਬਾਣੀ, ਕਈ ਥਾਵਾਂ ‘ਤੇ ਭਾਰੀ ਤੋਂ ਭਾਰੀ ਬਾਰਸ਼: ਮੌਸਮ ਵਿਭਾਗ

news

ਪਿਛਲੇ ਕਈ ਦਿਨਾਂ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੇ ਅਤੇ ਮਾਨਸੂਨ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਉੱਤਰ-ਪੱਛਮੀ ਭਾਰਤ ਤੇ ਹੋਰ ਸਥਾਨਾਂ ਦੇ ਲੋਕਾਂ ਲਈ ਮੌਸਮ ਵਿਭਾਗ ਨੇ ਇੱਕ ਖੁਸ਼ਖਬਰੀ ਦਿੱਤੀ ਹੈ।

ਵਿਭਾਗ ਨੇ ਆਪਣੀ ਭਵਿੱਖਬਾਣੀ ‘ਚ ਕਿਹਾ ਹੈ ਕਿ ਅਗਲੇ 5 ਦਿਨਾਂ ‘ਚ ਕਈ ਮੈਦਾਨੀ ਅਤੇ ਪਹਾੜੀ ਇਲਾਕਿਆਂ ‘ਚ ਭਾਰੀ ਬਾਰਿਸ਼ ਹੋਵੇਗੀ। ਕਈ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਵੀ ਪਵੇਗਾ। ਇਸੇ ਤਰ੍ਹਾਂ ਮੌਸਮ ਵਿਭਾਗ ਨੇ ਕਿਹਾ ਹੈ ਕਿ ਸਰਗਰਮ ਮਾਨਸੂਨ ਉੱਤਰ ਪੱਛਮੀ ਭਾਰਤ ਨੂੰ

01 ਜੁਲਾਈ ਨੂੰ ਪੱਛਮੀ ਰਾਜਸਥਾਨ ‘ਚ ਵੱਖ-ਵੱਖ ਥਾਵਾਂ, 30 ਨੂੰ ਉਤਰਾਖੰਡ, 27 ਅਤੇ 28 ਨੂੰ ਪੂਰਬੀ ਰਾਜਸਥਾਨ, 28 ਜੂਨ ਅਤੇ 1 ਜੁਲਾਈ ਨੂੰ ਪੱਛਮੀ ਉੱਤਰ ਪ੍ਰਦੇਸ਼ ਅਤੇ 29 ਅਤੇ 30 ਜੂਨ ਨੂੰ ਹਿਮਾਚਲ ਪ੍ਰਦੇਸ਼, ਪੰਜਾਬ, ਵਿੱਚ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ।

27-29 ਤਰੀਕ ਦੌਰਾਨ ਉੱਤਰਾਖੰਡ, 29 ਅਤੇ 30 ਤਰੀਕ ਨੂੰ ਪੱਛਮੀ ਉੱਤਰ ਪ੍ਰਦੇਸ਼ ਅਤੇ 28-30 ਜੂਨ ਦੌਰਾਨ ਪੂਰਬੀ ਉੱਤਰ ਪ੍ਰਦੇਸ਼ ਵਿੱਚ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਦੀ ਸੰਭਾਵਨਾ ਹੈ।

ਪੱਛਮੀ ਮੱਧ ਪ੍ਰਦੇਸ਼ ਵਿੱਚ 27 ਅਤੇ 28 ਤਰੀਕ ਨੂੰ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। 28, 30 ਜੂਨ ਅਤੇ 1 ਜੁਲਾਈ ਨੂੰ ਪੂਰਬੀ ਐਮ.ਪੀ, ਛੱਤੀਸਗੜ੍ਹ ਵਿੱਚ 28 ਜੂਨ-1 ਜੁਲਾਈ, 27-29 ਵਿਦਰਭ ਵਿੱਚ, 29 ਜੂਨ-1 ਜੁਲਾਈ ਦੌਰਾਨ ਪੱਛਮੀ ਮੱਧ ਪ੍ਰਦੇਸ਼ ਅਤੇ 29 ਜੂਨ ਨੂੰ ਪੂਰਬੀ ਮੱਧ ਪ੍ਰਦੇਸ਼ ਵਿੱਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

29 ਜੂਨ ਤੋਂ 1 ਜੁਲਾਈ ਦੇ ਦੌਰਾਨ ਓਡੀਸ਼ਾ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। 28-29 ਤਰੀਕ ਦੌਰਾਨ ਝਾਰਖੰਡ,  27 ਅਤੇ 30 ਨੂੰ ਬਿਹਾਰ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button