Muktsar ਪੁਲਿਸ ਵੱਲੋਂ 2 ਕਿੱਲੋ ਅਫੀਮ ਸਮੇਤ 2 ਤਸਕਰ ਕੀਤੇ ਕਾਬੂ
ਸ੍ਰੀ ਮੁਕਤਸਰ ਸਾਹਿਬ : ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਜ਼ਿਲ੍ਹਾ ਪੁਲਿਸ ਮੁੱਖੀ ਹਰਮਨਬੀਰ ਸਿੰਘ ਗਿੱਲ ਸ੍ਰੀ ਮੁਕਤਸਰ ਸਾਹਿਬ ਵੱਲੋਂ ਪੁਲਿਸ ਦੀਆਂ ਅਲੱਗ-ਅਲੱਗ ਟੁਕੜੀਆਂ ਬਣਾ ਕੇ ਜਿੱਥੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਉੱਥੇ ਹੀ ਨਾਕਾਬੰਦੀ ਕਰਕੇ ਚੈਕਿੰਗ ਕੀਤੀ ਜਾ ਰਹੀ ਹੈ।
ਇਸੇ ਤਹਿਤ ਰਮਨਦੀਪ ਸਿੰਘ ਭੁੱਲਰ ਐਸਪੀ (ਡੀ) ਸ੍ਰੀ ਮੁਕਤਸਰ ਸਾਹਿਬ ਅਤੇ ਜਸਪਾਲ ਸਿੰਘ ਡੀਐੱਸਪੀ (ਡੀ) ਸ੍ਰੀ ਮੁਕਤਸਰ ਸਾਹਿਬ ਦੀ ਯੋਗ ਅਗਵਾਈ ਹੇਠ ਸੀਆਈਏ ਸਟਾਫ-2 ਮਲੋਟ ਵੱਲੋਂ 02 ਮੁਲਜ਼ਮਾਂ ਨੂੰ 02 ਕਿੱਲੋ ਅਫੀਮ ਸਮੇਤ ਗਿ੍ਫਤਾਰ ਕਰਕੇ ਥਾਣਾ ਸਦਰ ਮਲੋਟ ਵਿਖੇ ਐਨਡੀਪੀਐਸ ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਜਾਣਕਾਰੀ ਅਨੁਸਾਰ ਮਿਤੀ 09-08-2023 ਨੂੰ ਐਸਆਈ ਕਰਮਜੀਤ ਸਿੰਘ ਇੰਚਾਰਜ ਸੀਆਈਏੇ ਸਟਾਫ-02, ਮਲੋਟ ਦੀ ਨਿਗਰਾਨੀ ਹੇਠ ਸੀਆਈਏ-02 ਮਲੋਟ ਅਤੇ ਪੁਲਿਸ ਪਾਰਟੀ ਵੱਲੋਂ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ‘ਚ ਸ਼ਹਿਰ ਮਲੋਟ ਨੂੰ ਜਾ ਰਹੇ ਸੀ, ਤਾਂ ਦੋ ਮੋਨੇ ਨੌਜਵਾਨ ਜੋ ਬੱਸ ਅੱਡਾ ਪਿੰਡ ਮਲੋਟ ਨਜ਼ਦੀਕ ਪੈਦਲ ਆ ਰਹੇ ਸਨ ਦਾ ਸ਼ੱਕ ਦੇ ਅਧਾਰ ‘ਤੇ ਨਾਂ ਪਤਾ ਪੁੱਿਛਆ ਤਾਂ ਉਨ੍ਹਾਂ ਨੇ ਆਪਣਾ ਨਾਂ ਭੋਜਰਾਜ ਜਟੀਆ ਪੁੱਤਰ ਬੇਰੂ ਲਾਲ ਜਟੀਆ, ਘਨਈਆ ਲਾਲ ਜਟੀਆ ਪੁੱਤਰ ਬੇਰੂ ਲਾਲ ਜਟੀਆ ਵਾਸੀਆਨ ਸੋਨਗਰ, ਥਾਣਾ ਬੇਗੂ, ਤਹਿ: ਬੇਗੂ, ਜ਼ਿਲ੍ਹਾ ਚਿਤੌੜਗੜ੍ਹ ਰਾਜਸਥਾਨ ਦੱਸਿਆ। ਪੁਲਿਸ ਵੱਲੋਂ ਉਨ੍ਹਾਂ ਦੀ ਤਲਾਸ਼ੀ ਲੈਣ ਤੇ ਉਨ੍ਹਾਂ ਪਾਸੋਂ 02 ਕਿੱਲੋ ਅਫੀਮ ਬਰਾਮਦ ਕੀਤੀ ਗਈ। ਉਕਤ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਥਾਣਾ ਸਦਰ ਮਲੋਟ ‘ਚ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕੀਤੀ ਗਈ।