ਪਾਬੰਦੀਸ਼ੁਦਾ ਗੋਲ਼ੀਆਂ ਤੇ ਡਰੱਗ ਮਨੀ ਸਮੇਤ ਨਸ਼ਾ ਤਸਕਰ ਕਾਬੂ
ਪੰਨੀਵਾਲਾ ਫੱਤਾ ਚੌਕੀ ਦੇ ਇੰਚਾਰਜ ਸੁਖਜੀਤ ਸਿੰਘ ਨੇ ਮਿੱਡਾ ਵਿਖੇ ਨਸ਼ਾ ਤਸਕਰ ਕੀਤੇ ਕਾਬੂ
ਪੰਨੀਵਾਲਾ ਫੱਤਾ ਚੌਕੀ ਵੱਲੋਂ ਨਸ਼ੀਲੀਆਂ ਗੋਲੀਆਂ ਤੇ 1800 ਰੁਪਏ ਦੀ ਡਰੱਗ ਮਨੀ ਸਮੇਤ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸਹਾਇਕ ਥਾਣੇਦਾਰ ਸੁਖਜੀਤ ਸਿੰਘ ਇੰਚਾਰਜ ਚੌਕੀ ਪੰਨੀਵਾਲਾ ਸਮੇਤ ਸਾਥੀ ਕ੍ਰਮਚਾਰੀਆਂ ਦੇ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾ ਦੇ ਸਬੰਧ ’ਚ ਬੱਸ ਅੱਡਾ ਪਿੰਡ ਮਿੱਡਾ ਕੋਲ ਪੁੱਜੇ ਤਾਂ ਬੱਸ ਅੱਡੇ ’ਚ ਇੱਕ ਨੌਜਵਾਨ ਜਿਸਦੇ ਸਿਰ ’ਤੇ ਪਰਨਾ ਬੰਨਿਆ ਹੋਇਆ ਸੀ, ਜਿਸਤੇ ਸਹਾਇਕ ਥਾਣੇਦਾਰ ਸੁਖਜੀਤ ਸਿੰਘ ਨੇ ਸ਼ੱਕ ਦੀ ਬਿਨਾ ਤੇ ਸਾਥੀ ਕ੍ਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਇਸ ਨੌਜਵਾਨ ਦਾ ਨਾਮ ਪੁੱਛਿਆ ਜਿਸ ਨੇ ਆਪਣਾ ਨਾਮ ਅਜਾਦਬੀਰ ਸਿੰਘ ਉਰਫ ਜੋਬਨ ਪੁੱਤਰ ਹਰਜਿੰਦਰ ਸਿੰਘ ਵਾਸੀ ਪਿੰਡ ਰਾਣੀਵਾਲਾ ਦੱਸਿਆ। ਇਸਦੀ ਸਹਾਇਕ ਥਾਣੇਦਾਰ ਸੁਖਜੀਤ ਸਿੰਘ ਨੇ ਲਿਖਤੀ ਇਤਲਾਹ ਥਾਣਾ ਕਬਰ ਵਾਲਾ ਭੇਜੀ ਜਿਸ ਤੇ ਐਸਆਈ ਅਮਰ ਸਿੰਘ ਨੇ ਮੌਕਾ ’ਤੇ ਪੁੱਜ ਕੇ ਕਾਰਵਾਈ ਕਰਦਿਆਂ ਅਜਾਦਬੀਰ ਸਿੰਘ ਉਰਫ ਜੋਬਨ ਪਾਸੋਂ 60 ਨਸ਼ੀਲੀਆਂ ਗੋਲੀਆਂ ਅਤੇ 1800 ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਜਿਸਤੇ ਮੁੱਕਦਮਾ ਨੰਬਰ 24 ਐਨਡੀਪੀਐਸ ਐਕਟ ਥਾਣਾ ਕਬਰਵਾਲਾ ਬਰਖਿਲਾਫ ਅਜਾਦਬੀਰ ਸਿੰਘ ਉੱਕਤ ਦਰਜ ਰਜਿਸ਼ਟਰ ਕੀਤਾ ਗਿਆ ਹੈ ਜਿਸ ਨੂੰ ਅੱਜ ਮਾਨਯੋਗ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਸੁਖਜੀਤ ਸਿੰਘ ਇੰਚਾਰਜ ਚੌਕੀ ਪੰਨੀਵਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕਰਾਈ ਪੇਸ਼ਾ ਲੋਕਾਂ ਦੀ ਇਤਲਾਹ ਤੁਰੰਤ ਪੁਲਿਸ ਨੂੰ ਦਿੱਤੀ ਜਾਵੇ ਤਾਂ ਕਿ ਕਰਾਈਮ ਅਤੇ ਨਸ਼ਾ ਤਸਕਰਾਂ ਤੇ ਤੁਰੰਤ ਕਾਰਵਾਈ ਕਰਕੇ ਇਨ੍ਹਾਂ ਨੂੰ ਜੇਲ ਦੀਆਂ ਸਲਾਖਾਂ ਪਿੱਛੇ ਬੰਦ ਕੀਤਾ ਜਾ ਸਕੇ ਉਨਾ ਕਿਹਾ ਕਿ ਇਤਲਾਹ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਅਤੇ ਉਸ ਨੂੰ ਪੁਲਿਸ ਵੱਲੋਂ ਸ਼ਾਬਾਸ਼ ਵੀ ਦਿੱਤੀ ਜਾਵੇਗੀ