ਜਾਮਾ ਮਸਜਿਦ ਸ੍ਰੀ ਮੁਕਤਸਰ ਸਾਹਿਬ ਵਿਖੇ ਅੱਜ ਕੀਤੀ ਗਈ 15 ਵੇ ਰੋਜ਼ੇ ਦੀ ਇਫਤਾਰੀ
ਦੇਸ਼ ਭਰ ਦੇ ਵਿੱਚ ਮੁਸਲਿਮ ਭਾਈਚਾਰੇ ਦਾ ਰਮਜਾਨ ਉਲ ਮੁਬਾਰਕ ਦਾ ਮਹੀਨਾ ਚੱਲ ਰਿਹਾ ਹੈ ਜਿਸ ਵਿੱਚ ਮੁਸਲਮ ਭਾਈਚਾਰੇ ਦੇ ਲੋਕ ਅੱਲ੍ਹਾ ਤਾਲਾ ਦੀ ਇਬਾਦਤ ਕਰਨ ਲਈ ਹਰ ਰੋਜ਼ ਸੁਭਾ ਸਵੇਰੇ ਰੋਜੇ ਕਿ ਸਹਿਰੀ ਕਰਕੇ ਰੋਜ਼ਾ ਰੱਖਦੇ ਹਨ ਅਤੇ ਸ਼ਾਮ ਨੂੰ ਸਾਰੇ ਪਰਿਵਾਰ ਵਾਲੇ ਅਤੇ ਮੁਸਲਿਮ ਭਾਈਚਾਰੇ ਦੇ ਲੋਕ ਰੋਜ਼ਾ ਇਫਤਾਰ ਕਰਦੇ ਹਨ ਇਸ ਤਰ੍ਹਾਂ ਅੱਜ ਰਮਜਾਨ ਦੇ 15 ਰੋਜੇ ਦੀ ਇਫਤਾਰੀ ਕਰਨ ਲਈ ਮੁਸਲਿਮ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਜਾਮਾ ਮਸਜਿਦ ਸ਼੍ਰੀ ਮੁਕਤਸਰ ਸਾਹਿਬ ਰੋਜੇ ਦੀ ਇਫਤਾਰੀ ਕਰਦੇ ਨੇ ਇਸ ਦੇ ਚਲਦੇ ਅੱਜ ਜਾਮਾਂ ਮਸਜਿਦ ਦੇ ਇਮਾਮ ਮੁਹੰਮਦ ਹਾਸ਼ਿਮ ਦੇ ਨਾਲ ਮੁਸਲਮਾਨ ਭਰਾਵਾਂ ਨੇ ਆਪਣਾ ਰੋਜ਼ਾ ਇਫਤਾਰੀ ਕੀਤੀ ਇਹ ਮੈਕੇ ਮੀਡੀਆ ਦੇ ਨਾਲ ਗਲਬਾਤ ਕਰਦਿਆਂ ਮਸਜਿਦ ਦੇ ਇਮਾਮ ਨੇ ਦੱਸਿਆ ਕਿ ਇਸ ਮਹੀਨੇ ਵਿੱਚ ਹਰ ਮੁਸਲਮਾਨ ਅੱਲ੍ਹਾ ਤਾਲਾ ਦੀ ਇਬਾਦਤ ਲਈ ਰੋਜ਼ਾ ਰੱਖਦਾ ਹੈ ਅਤੇ ਪੰਜ ਵਕਤ ਦੀ ਨਮਾਜ ਵੀ ਅਦਾ ਕਰਦਾ ਹੈ ਅਤੇ ਅੱਲ੍ਹਾ ਤਾਲ੍ਹਾ ਦਾ ਸ਼ੁਕਰਾਨਾ ਕਰਦਾ ਹੈ ਉਹਨਾਂ ਕਿਹਾ ਕਿ ਹਰ ਇੱਕ ਮੁਸਲਮਾਨ ਨੂੰ ਖੁਦਾ ਦੀ ਇਬਾਦਤ ਕਰਨੀ ਚਾਹੀਦੀ ਹੈ। ਤੇ ਨੇਕੀ ਕਰਨੀ ਚਾਹੀਦੀ ਹੈ। ਇਹ ਪਾਕ ਪਵਿੱਤਰ ਤੇ ਨੇਕੀ ਦਾ ਮਹੀਨਾ ਹੈ।