ਹਾੜ੍ਹੀ ਦੇ ਸੀਜਨ ਦੌਰਾਨ ਕਿਸੇ ਨੂੰ ਵੀ ਕੋਈ ਦਿੱਕਤ ਪੇਸ਼ ਨਹੀਂ ਆਵੇਗੀ : ਵਿਧਾਇਕ ਕਾਕਾ ਬਰਾੜ

ਸਥਾਨਕ ਸਿਟੀ ਹੋਟਲ ਵਿਖੇ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੀ ਮੀਟਿੰਗ ਪ੍ਰਧਾਨ ਡਾ. ਇਕਬਾਲ ਸਿੰਘ ਵੜਿੰਗ ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਹਲਕਾ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਮੁੱਖ ਮਹਿਮਾਨ ਜਦ ਕਿ ਮਾਰਕਿਟ ਕਮੇਟੀ ਦੇ ਚੇਅਰਮੈਨ ਸੁਰਜੀਤ ਸਿੰਘ ਸੰਧੂ ਵਿਸ਼ੇਸ਼ ਤੌਰ ’ਤੇ ਪਹੁੰਚੇ। ਮੀਟਿੰਗ ਦੌਰਾਨ ਸਟੇਜ਼ ਦੀ ਭੂਮਿਕਾ ਨਿਭਾਉਂਦਿਆਂ ਜਸਵੰਤ ਸਿੰਘ ਨੇ ਮੁੱਖ ਮਹਿਮਾਨ ਦਾ ਸਵਾਗਤ ਕਰਦਿਆਂ ਮੰਡੀ ਸੰਬੰਧੀ ਮੁਸ਼ਕਿਲਾਂ ਦਾ ਵਰਣਨ ਕੀਤਾ।
ਐਸੋਸੀਏਸ਼ਨ ਦੇ ਪ੍ਰਧਾਨ ਡਾ. ਇਕਬਾਲ ਸਿੰਘ ਵੜਿੰਗ ਨੇ ਆਪਣੇ ਸੰਬੋਧਨ ਦੌਰਾਨ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਸਾਹਮਣੇ ਮੰਡੀ ਦੀਆਂ ਸਮੱਸਿਆ ਦਾ ਵਰਣਨ ਕਰਦਿਆਂ ਆਖਿਆ ਕਿ ਮੰਡੀ ’ਚ ਸ਼ੈਡ, ਗੇਟ, ਪਾਣੀ, ਬਾਥਰੂਮ ਅਤੇ ਫੜ ਆਦਿ ਦਾ ਪ੍ਰਬੰਧ ਹੋਣ ਵਾਲਾ ਹੈ। ਉਨ੍ਹਾਂ ਕਿਹਾ ਕਿ ਸਾਰੇ ਸ਼ੈਡਾਂ ਦੇ ਪਰਨਾਲੇ ਸਾਫ ਕਰਵਾਏ ਜਾਣ, ਮੰਡੀ ਦੇ ਫੜ ’ਚ ਕਈ ਜਗ੍ਹਾ ’ਤੇ ਡੂੰਘੇ ਟੋਏ ਪੈ ਚੁੱਕੇ ਹਨ ਜਿਸ ਨਾਲ ਫਸਲ ਬਹੁਤ ਖਰਾਬ ਹੁੰਦੀ ਹੈ ਇਸ ਦੀ ਰਿਪੇਅਰ ਕਰਵਾਈ ਜਾਵੇ, ਕਈ ਟਾਵਰਾਂ ਦੀਆਂ ਲਾਈਟਾਂ ਖਰਾਬ ਹਨ, ਸ਼ੈਡ ਹੇਠਲੀਆਂ ਲਾਈਟਾਂ ਵੀ ਖਰਾਬ ਹਨ ਦੀ ਰਿਪੇਅਰ ਕਰਵਾਈ ਜਾਵੇ ਆਦਿ ਸਮੱਸਿਆ ਬਾਰੇ ਜਾਣੂ ਕਰਵਾਇਆ।
ਸਮੱਸਿਆਵਾਂ ਸੁਨਣ ਤੋਂ ਬਾਅਦ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਕਿਹਾ ਕਿ ਹਾੜ੍ਹੀ ਦੇ ਸ਼ੀਜਨ ਦੌਰਾਨ ਕਿਸੇ ਨੂੰ ਵੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਆਰਜੀ ਫੜ ਮਨਜੂਰ ਕਰਵਾਏ ਜਾਣਗੇ। ਉਨ੍ਹਾਂ ਸਮੂਹ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਉਹ ਇੱਕਜੁਟ ਰਹਿਣ ਅਤੇ ਆਪਣੇ ਕਾਰੋਬਾਰ ’ਚ ਇਮਾਨਦਾਰੀ ਦਿਖਾਉਣ। ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ ਨੇ ਸਿਟੀ ਹੋਟਲ ਵਿਖੇ ਬਣਾਏ ਇੱਕ ਸ਼ਾਨਦਾਰ ਹਾਲ ਦੀ ਵੀ ਪ੍ਰੰਸ਼ਸਾ ਕੀਤੀ ਅਤੇ ਗੋਇਲ ਪਰਿਵਾਰ ਨੂੰ ਵਧਾਈ ਦਿੱਤੀ।
ਇਸ ਮੌਕੇ ਗੋਇਲ ਪਰਿਵਾਰ ਵੱਲੋਂ ਵਿਧਾਇਕ ਜਗਦੀਪ ਸਿੰਘ ਕਾਕਾ ਬਰਾੜ, ਮਾਰਕਿਟ ਕਮੇਟੀ ਚੇਅਰਮੈਨ ਸੁਰਜੀਤ ਸਿੰਘ ਸੰਧੂ ਅਤੇ ਐਸੋਸੀਏਸ਼ਨ ਦੇ ਪ੍ਰਧਾਨ ਡਾ. ਇਕਬਾਲ ਸਿੰਘ ਵੜਿੰਗ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ਼ੈਲਰ ਐਸੋਸੀਏਸ਼ਨ ਦੇ ਚੇਅਰਮੈਨ ਜ਼ਸਵੰਤ ਸਿੰਘ ਸੰਧੂ, ਸੀਨੀਅਰ ਵਾਇਸ ਪ੍ਰਧਾਨ ਵਿਜੈ ਕੁਮਾਰ ਵਾਟਸ, ਸੀਨੀਅਰ ਵਾਈਸ ਪ੍ਰਧਾਨ ਪੱਪੂ ਯਾਦਵ, ਵਾਈਸ ਪ੍ਰਧਾਨ ਸੁਮਿਤ ਗਰਗ, ਸੈਕਟਰੀ ਹਰਕ੍ਰਿਸ਼ਨ ਮੱਕੜ, ਕੈਸ਼ੀਅਰ ਅਜੈ ਗੁਪਤਾ, ਪੈਸਟੀਸਾਈਡ ਯੂਨੀਅਨ ਦੇ ਪ੍ਰਧਾਨ ਅਜਵਿੰਦਰ ਸਿੰਘ ਰਾਜੂ ਪੂਨੀਆ, ਬਲਾਕ ਪ੍ਰਧਾਨ ਪਰਮਜੀਤ ਸਿੰਘ ਪੰਮਾ ਨੰਬਰਦਾਰ, ਵਿਪਨ ਕੁਮਾਰ, ਗੁਰਜੀਤ ਚੜੇਵਾਨ, ਭੋਲਾ ਜੀ ਡੀਕੇ, ਸਤੀਸ਼ ਸਲੂਜਾ, ਪੱਪੂ ਅਹੂਜਾ, ਪੁਸ਼ਪਿੰਦਰ ਸਿੰਘ ਬਰਾੜ ਜੰਡੋਕੇ, ਵਿਜੈ ਮਦਾਨ, ਰਾਜ ਕੁਮਾਰ ਬੱਤਰਾ, ਟੀਟੂ ਅਹੂਜਾ, ਸਾਹਿਲ ਹੈਪੀ, ਰਵੀ ਕੁਮਾਰ ਗਰਗ ਆਦਿ ਹਾਜ਼ਰ ਸਨ।